
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਵਿੱਦਿਆ ਤੇ ਸਿਖਲਾਈ ਕੇਂਦਰ ਮੁਲਤਾਨੀਆ ਰੋਡ ਬਠਿੰਡਾ ਵੱਲੋ ਖਾਲਸਾ ਸਾਜਨਾ ਦਿਵਸ ‘ਤੇ ਨੌਂ ਦਿਨ ਦਸਤਾਰ ਸਿਖਾਲਈ ਕੈਂਪ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੋਜਵਾਨਾਂ ਅਤੇ ਬੱਚਿਆ ਨੇ ਭਾਗ ਲ਼ਿਆ। ਆਖਰੀ ਵਿਸਾਖੀ ਵਾਲੇ ਦਿਨ ਦਸਤਾਰ ਬੰਨਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 2 ਗਰੁੱਪ ਬਣਾਏ ਗਏ ਪਹਿਲਾ ਗਰੁੱਪ 15 ਸਾਲ ਤੋ ਘੱਟ ਦੇ ਬੱਚਿਆ ਲਈ ਦੂਜਾ ਗਰੁੱਪ 15 ਸਾਲ ਤੋ ਵੱਧ ਦੇ ਨੋਜਵਾਨਾਂ ਲਈ ਸੀ ਜਿਸ ਵਿੱਚ ਪਹਿਲੇ ਗਰੁੱਪ ਵਿੱਚ ਖੁਸ਼ਪ੍ਰੀਤ ਸਿੰਘ ਪਹਿਲੇ ਸ਼ਥਾਨ ਤੇ ਗੁਰਮਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਦੂਜੇ ਸਥਾਨ ਤੇ ਅਤੇ ਮਨਦੀਪ ਸਿੰਘ ਤੇ ਲਵਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ ਜਦ ਕਿ ਦੂਜੇ ਗਰੁੱਪ ਵਿੱਚ ਗੁਰਕੀਰਤ ਸਿੰਘ ਪਹਿਲੇ ਸਥਾਨ ਤੇ ਅਮਨਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਦੂਜੇ ਸਥਾਨ ਤੇ ਅਤੇ ਮਨਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। ਬਾਅਦ ਵਿੱਚ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਵਿੱਦਿਆ ਤੇ ਸਿਖਲਾਈ ਕੇਂਦਰ ਦੇ ਮੈਬਰ ਸਿਕੰਦਰ ਸਿੰਘ, ਜਗਦੀਪ ਸਿੰਘ,ਨਿਰਮਲ ਸਿੰਘ,ਸਰਬਜੀਤ ਸਿੰਘ ਗਰੇਵਾਲ, ਹਰਮਨਪ੍ਰੀਤ ਸਿੰਘ, ਸਰਵਜੋਤ ਸਿੰਘ, ਪਰਮਵੀਰ ਸਿੰਘ ਤੇ ਗੁਰਸ਼ਰਨਪ੍ਰੀਤ ਸਿੰਘ ਵੱਲੋ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆ ਤੇ ਨੋਜਵਾਨਾ ਨੂੰ ਵਿਸ਼ੇਸ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ਮੁਕਾਬਲੇ ਵਿੱਚ ਬਾਕੀ ਭਾਗ ਲੈਣ ਵਾਲੇ ਬੱਚਿਆ ਤੇ ਨੋਜਵਾਨਾ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੱਲੋ ਸੰਗਰਾਂਦ ਦੇ ਭੋਗ ਪਾਏ ਗਏ ਗੁਰਮਤਿ ਵਿਚਾਰਾ ਕੀਤੀਆ ਅਤੇ ਬੱਚਿਆ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਤੇ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਵਿੱਦਿਆ ਤੇ ਸਿਖਲਾਈ ਕੇਂਦਰ ਦੇ ਮੈਬਰਾ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ।
Punjab Post Daily Online Newspaper & Print Media