ਡਾ. ਨੇਹਾ ਕਾਂਸਲ ਨੇ ਦੱਸੇ ਪਾਇਰਿਆ ਤੋਂ ਬਚਣ ਦੇ ਤਰੀਕੇ
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਦੇ ਜੀ.ਐਮ ਆਪਰੇੱਨਸ ਸੁਨੀਲ ਮੇਹਤਾ ਦੀ ਅਗੁਵਾਈ ਵਿੱਚ ਦੰਦਾਂ ਦਾ ਮੁਫਤ ਚੈਂਕਅੱਪ ਕੈਂਪ ਹਸਪਤਾਲ ਵਿੱਚ ਲਗਾਇਆ ਗਿਆ, ਜਿਸ ਵਿੱਚ 100 ਦੇ ਕਰੀਬ ਮਰੀਜਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਡੇਂਟਲ ਕੰਸਲਟੇਂਟ ਡਾ. ਨੇਹਾ ਕਾਂਸਲ ਨੇ ਕੈਂਪ ਵਿੱਚ ਪੁੱਜੇ ਮਰੀਜਾਂ ਦਾ ਚੈਕਅੱਪ ਕਰਦੇ ਹੋਏ ਕਿਹਾ ਕਿ ਦੰਦਾਂ ਨੂੰ ਸਿਹਤ ਅਤੇ ਸੁੰਦਰਤਾ ਦਾ ਅੰਗ ਮੰਨਿਆ ਜਾਂਦਾ ਹੈ, ਪਰ ਬਦਲਦੇ ਖਾਣ-ਪੀਣ ਅਤੇ ਦੰਦਾਂ ਨੂੰ ਸਾਫ਼ ਕਰਨ ਵਿੱਚ ਕਸਰ ਦੰਦਾਂ ਲਈ ਰੋਗ ਦਾ ਸਬੱਬ ਬੰਨ ਜਾਂਦੀ ਹੈ। ਡਾ. ਕਾਂਸਲ ਨੇ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਜਿਆਦਾ ਲੋਕਾਂ ਨੂੰ ਪਾਇਰਿਆ ਦੇ ਰੋਗ ਹੀ ਹੁੰਦੇ ਹਨ। ਡਾ. ਕਾਂਸਲ ਨੇ ਕਿਹਾ ਕਿ ਪਾਇਰਿਆ ਸ਼ਰੀਰ ਵਿੱਚ ਕੈਲਸ਼ਿਅਮ ਦੀ ਕਮੀ ਹੋਣ, ਮਸੂੜਿਆਂ ਦੀ ਖਰਾਬੀ ਅਤੇ ਦੰਦ-ਮੂੰਹ ਦੀ ਸਾਫ਼ ਸਫਾਈ ਵਿੱਚ ਕਮੀ ਰੱਖਣ ਨਾਲ ਹੁੰਦਾ ਹੈ। ਇਸ ਰੋਗ ਵਿੱਚ ਮਸੂੜੇ ਪਿਲਪਿਲੇ ਅਤੇ ਖ਼ਰਾਬ ਹੋ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਖੂਨ ਆਉਣਾ ਅਤੇ,ਸਾਂਹ ਦੀ ਬਦਬੂ ਦੀ ਵਜ੍ਹਾ ਹੀ ਪਾਇਰਿਆ ਨੂੰ ਹੀ ਮੰਨਿਆ ਜਾਂਦਾ ਹੈ। ਅਸਲ ਵਿੱਚ ਮੂੰਹ ਵਿੱਚ 700 ਕਿਸਮ ਦੇ ਬੈਕਟੀਰੀਆ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੁੰਦੀ ਹੈ। ਜੇਕਰ ਸਮੇ ‘ਤੇ ਮੂੰਹ, ਦੰਦ ਅਤੇ ਜੀਭ ਦੀ ਸਾਫ਼-ਸਫਾਈ ਨਹੀਂ ਕੀਤੀ ਜਾਵੇ ਤਾਂ ਇਹ ਬੈਕਟੀਰੀਆ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਾਇਰਿਆ ਹੋਣ ਤੇ ਦੰਦਾਂ ਨੂੰ ਸਪੋਰਟ ਕਰਣ ਵਾਲੇ ਜਾ ਬੋਨ ਨੂੰ ਨੁਕਸਾਨ ਪੁੱਜਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਚਣ ਲਈ ਮੁੰਹ ਦੀ ਅੰਦਰੂਨੀ ਸਾਫ਼-ਸਫਾਈ ਦਾ ਧਿਆਨ ਰੱਖੋ, ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਜੀਭ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਹਾਰਡ ਟੂਥ-ਬਰਸ਼ ਦਾ ਇਸਤੇਮਾਲ ਨਾਂ ਕਰੋ, ਰਾਤ ਨੂੰ ਸੋਣ ਤੋਂ ਪਹਿਲਂ ਵੀ ਬਰਸ਼ ਕਰੋ।
Punjab Post Daily Online Newspaper & Print Media