Sunday, March 22, 2026

ਜ਼ਹਿਰੀਲਾ ਚਾਰਾ ਖਾਣ ਨਾਲ ਮੱਝ ਦੀ ਹੋਈ ਮੌਤ

PPN1604201603

ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਨੇੜੇ ਵਗਡਦੀ ਰੋਹੀ ਦਾ ਗੰਦਾ ਪਾਣੀ ਖੇਤਾਂ ਵਿਚ ਪੈਣ ਕਾਰਨ ਜਹਿਰੀਲਾ ਚਾਰਾ ਖਾਣ ਕਰਕੇ ਇਕ ਮੱਝ ਦੀ ਮੌਤ ਹੋ ਗਈ ਹੈ। ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੀਤੋ ਨੌ ਆਬਾਦ ਨੇ ਦੱਸਿਆ ਕਿ ਪੱਟੀ ਵਾਲੇ ਪਾਸਿਉਂ ਰੋਹੀ ਵਿਚ ਗੰਦਾ ਤੇ ਜਹਿਰੀਲਾ ਪਾਣੀ ਖੇਤਾਂ ਵਿਚ ਪੈਣ ਕਾਰਨ ਖੇਤਾਂ ਵਿਚ ਪਸ਼ੂਆਂ ਦਾ ਚਾਰਾ ਜ਼ਹਿਰੀਲਾ ਹੋ ਗਿਆ, ਜਿਸ ਨੂੰ ਮੱਝ ਨੇ ਖਾ ਲਿਆ ਤੇ ਉਸਦੀ ਮੌਤ ਹੋ ਗਈ।ਜਿਸ ਨਾਲ ਉਸਦਾ ਨੁਕਸਾਨ ਹੋ ਗਿਆ ਹੈ, ਅਵਤਾਰ ਸਿੰਘ ਨੇ ਕਿਹਾ ਸਰਕਾਰ ਤੇ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸਾਨੂੰ ਉਕਤ ਮੱਝ ਦਾ ਮੁਆਵਜ਼ਾ ਦਿਤਾ ਜਾਵੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply