
ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਵਿਖੇ ਰਾਮਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ।ਸਵਾਮੀ ਪ੍ਰਕਾਸ਼ਾਨੰਦ ਆਸ਼ਰਮ ਲਾਹੋਰ ਰੋਡ ਪੱਟੀ ਵਿਖੇ ਨੀਲ ਕਮਲ ਕਲੱਬ ਰਾਮਲੀਲਾ ਕੱਲਬ ਵਿਖੇ ਆਸ਼ੂ ਗਿਰੀ ਦੀ ਅਗਵਾਈ ਹੇਠ ਰਾਮਨੌਮੀ ਮੌਕੇ ਰਾਮ ਸ਼ਰਣਮ ਪੱਟੀ ਵਲੋ ਸੁਦੇਸ਼ ਸ਼ਾਸਤਰੀ ਤੇ ਹੋਰਨਾਂ ਵਲੋਂ ਅੰਮ੍ਰਿਤਵਾਣੀ ਸਤਸੰਗ ਕੀਤਾ ਗਿਆ। ਸਤਸੰਗ ਉਪਰੰਤ 108 ਕੰਜ਼ਕਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਮਿੰਟੂ ਮਾਹੀ ਰਿਸੋਟ ਵਾਲੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਕੰਜ਼ਕਾਂ ਨੂੰ ਕਾਪੀਆਂ, ਪੈਨਸਿਲਾਂ, ਬਿਸਕੁਟ, ਪ੍ਰਸ਼ਾਦ ਆਦਿ ਹੋਰ ਸਾਮਾਨ ਵੰਡਿਆ ਗਿਆ। ਅੰਤ ਵਿਚ ਲੰਗਰ ਭੰਡਾਰਾ ਅਤੁਟ ਵਰਤਿਆ ਗਿਆ। ਇਸ ਮੌਕੇ ਅਸ਼ੋਕ ਬਜ਼ਾਜ਼, ਕੰਤਵੀਰ ਸੂਦ, ਅਸ਼ਵਨੀ ਕਾਲਾ ਮਹਿਤਾ, ਰਾਜੂ ਭੱਲਾ, ਬਲਵੰਤ ਉਪਲ,ਸੁਦੇਸ਼ ਸ਼ਾਸਤਰੀ, ਭਪਿੰਦਰ ਕਾਲਾ ਬੇਦੀ, ਰਾਜ ਭਲਵਾਨ, ਪ੍ਰਿੰ ਜਸਬੀਰ ਕੌਰ, ਵਿਪਨ ਕੁਮਾਰ, ਸੁਖਦੇਵ ਰਾਜ਼, ਡਾ ਦੇਸ਼ ਰਾਜ ਬਧਵਾਰ, ਕੁਲਦੀਪ ਬਿੱਲਾ, ਸਤੀਸ ਬੋਬੀ, ਸਤਨਾਮ ਸਿੰਘ, ਸੁਰੇਸ਼ ਪਾਠਕ, ਗੁਰਚਰਨ ਨਿੱਕਾ, ਜੈਦੀਪ, ਗਗਨ, ਰਜੇਸ ਮਿੰਟਾ, ਤਰਸੇਮ ਜੋਸ਼ੀ, ਸੀਤਾ ਭਲਾਵਾਨ, ਕਸ਼ਅਪ ਰਾਜ਼ਪੂਤ ਸਭਾ ਦੇ ਸਮੂਹ ਮੈਬਰ, ਵਿਜੈ ਕੁਮਾਰ ਜੇ ਈ, ਪਿੰਕੀ ਅਰੋੜਾ, ਅਸਵਨੀ ਰੀਟਾ, ਰਵੀ ਕੁਮਾਰ, ਵਿੱਕੀ ਭੁੱਲਰ, ਆਸੂ ਗਿਰੀ, ਦੀਪਕ ਜੈਨ,ਰਣਬੀਰ ਸੂਦ ਆਦਿ ਹੋਰ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media