Monday, September 28, 2026

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਨੂੰ ਲਈਆਂ ਗੰਭੀਰ ਸੱਟਾਂ

PPN1604201614

ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੈਸੇ ਦੇ ਲੈਣ ਦੇਣ ਦੀ ਰੰਜ਼ਿਸ ਨੂੰ ਲੈ ਕੇ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਪਰਮਜੀਤ ਸਿੰਘ (22) ਪੁੱਤਰ ਭਗਵਾਨ ਸਿੰਘ ਨਿਵਾਸੀ ਆਸਲ ਕੌਮ ਮਜ਼ਬੀ ਸਿੱਖ ਨੇ ਦੱਸਿਆ ਕਿ ਉਹ ਦਿਹਾੜੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹਾਂ। ੳਸ ਦੇ ਤਾਏ ਦੇ ਲੜਕੇ ਕਾਬਲ ਸਿੰਘ ਪੁੱਤਰ ਕਰਮ ਸਿੰੰਘ ਦਾ ਪਿੰਡ ਦੇ ਹੀ ਮੋਹਨ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਨਾਲ ਗਾਵਾਂ ਮੱਝਾਂ ਵੇਚਣ ਖ੍ਰੀਦਣ ਦਾ ਵਪਾਰ ਇੱਕਠਾ ਚੱਲਦਾ ਸੀ ਅਤੇ ਬਾਅਦ ਵਿਚ ਦੋਵਾਂ ਨੇ ਆਪਣਾ ਵਪਾਰ ਅਲੱਗ-ਅਲੱਗ ਕਰ ਲਿਆ ਅਤੇ ਮੇਰੇ ਤਾਏ ਦੇ ਭਰਾ ਨੇ ਮੋਹਨ ਸਿੰਘ ਦਾ 30 ਹਜ਼ਾਰ ਰੁਪਏ ਦੇਣਾ ਸੀ, ਜਿਸ ‘ਤੇ ਉਸ ਦੇ ਭਰਾ ਕਾਬਲ ਸਿੰਘ ਨੇ ਉਨਾਂ ਦਾ 20 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਅਤੇ ਸਿਰਫ 10 ਹਜ਼ਾਰ ਰੁਪਏ ਦੇਣੇ ਸਨ, ਜਿਸ ਕਰਕੇ ਮੋਹਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਉਸ ਦੇ ਤਾਏ ਦੇ ਭਰਾ ਕਾਬਲ ਸਿੰਘ ਨੂੰ ਮਾਰਿਆ ਕੁੱਟਿਆ ਅਤੇ ਬਾਅਦ ਵਿਚ ਉਸਨੂੰ ਦੁਕਾਨ ਤੋਂ ਇਨੋਵਾਂ ਕਾਰ ਵਿਚ ਲਿਜਾ ਕੇ ਪਹਿਲਾਂ ਦੁੱਬਲੀ, ਤੂਤ, ਕੋਟ ਬੁੱਢਾ ਲਿਜਾ ਕੇ ਬਹਿਕ ਤੇ ਮਾਰਿਆ ਕੁੱਟਿਆ, ਗੰਭੀਰ ਸੱਟਾਂ ਮਾਰੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ। ਇਸ ਮੌਕੇ ਕਾਬਲ ਸਿੰਘ ਨੇ ਦੱਸਿਆ ਕਿ ਮੈਂ ਮੋਹਨ ਸਿੰਘ ਅਤੇ ਲਵਪ੍ਰੀਤ ਸਿੰਘ ਦਾ ਸਿਰਫ 10 ਹਜ਼ਾਰ ਰੁਪਏ ਦੇਣਾ ਹੈ ਅਤੇ ਕੁੱਝ ਦਿਨ ਪਹਿਲਾਂ ਪਿੰਡ ਦੇ ਨਿਵਾਸੀਆਂ ਦੇ ਸਾਹਮਣੇ ਪੈਸੇ ਦੇਣ ਦੀ ਤਾਰੀਕ ਵੀ ਤੈਅ ਕੀਤੀ ਸੀ, ਪਰ ਇੰਨਾਂ ਨੇ ਕੱਲ ਉਸ ਦੇ ਅਤੇ ਭਰਾ ਪਰਮਜੀਤ ਸਿੰਘ ਉਤੇ ਹਮਲਾ ਕਰਕੇ ਸੱਟਾਂ ਲਾਈਆਂ। ਸਮੂਹ ਮਜਬੀ ਸਿੱਖ ਸਮਾਜ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਇਸ ਮੌਕੇ ਏ.ਐਸ.ਆਈ. ਸਰਬਜੀਤ ਸਿੰਘ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਮੈਡੀਕਲ ਰਿਜ਼ਲਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply