Monday, September 28, 2026

ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ – ਬੇਦੀ

PPN1604201605

ਪੱਟੀ, 16 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਆਲ ਇੰਡੀਆ ਐਂਟੀ ਕੁਰਸ਼ਪਨ ਮੋਰਚਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਰਸ਼ਪਾਲ ਬੇਦੀ ਦੀ ਅਗਵਾਈ ਹੇਠ ਪੱਟੀ ਵਿਖੇ ਹੋਈ। ਇਸ ਮੌਕੇ ਰਸ਼ਪਾਲ ਬੇਦੀ ਨੇ ਕਿਹਾ ਕਿ ਕੌਮੀ ਪ੍ਰਧਾਨ ਰਮੇਸਾਨੰਦ ਸਰਸਵਤੀ ਤੇ ਚੇਅਰਮੈਨ ਅਜੇ ਕੁਮਾਰ ਚੀਨੂੰ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਪੱਟੀ ਟੀਮ ਵਲੋਂ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ। ਪ੍ਰਧਾਨ ਬੇਦੀ ਨੇ ਕਿਹਾ ਕਿ ਪੱਟੀ ਤਹਿਸੀਲ ਅੰਦਰ ਭ੍ਰਿਸ਼ਟਾਚਾਰ ਵੱਧ ਰਿਹਾ ਹੈ, ਜਿਸ ਨੂੰ ਖਤਮ ਕਰਨ ਲਈ ਜਨਤਾ ਸਾਨੂੰ ਸਹਿਯੋਗ ਕਰੇ। ਇਸ ਮੀਟਿੰਗ ਵਿਚ ਅਮਰਦੀਪ ਬੇਦੀ, ਸਤਿੰਦਰ ਸਿੰਦਾ, ਅਮਨ ਬੇਦੀ, ਗੁਰਇਕਬਾਲ ਲਾਟੀ, ਤਰੁਣ ਕਪੂਰ, ਨਰਿੰਦਰ ਬੇਦੀ, ਸਰਬਜੀਤ ਸਿੰਘ, ਬਿੱਟੂ ਆਦਿ ਹੋਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply