Thursday, March 19, 2026

ਸਿੱਖ ਬੀਬੀਆਂ ਨੂੰ ਵੀ ਵਿਸ਼ੇਸ਼ ਸਤਿਕਾਰ ਦੇ ਦਾਇਰੇ ਵਿਚ ਰੱਖਣ ਦੀ ਜੀ.ਕੇ ਨੇ ਜਥੇਦਾਰ ਨੂੰ ਕੀਤੀ ਅਪੀਲ

Manjit Singh GKਨਵੀਂ ਦਿੱਲੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਦੀ ਸੇਵਾ ਕਰ ਰਹੀਆਂ ਬੀਬੀਆਂ ਨੂੰ ਵਿਸ਼ੇਸ਼ ਸਤਿਕਾਰ ਦੇਣ ਦੀ ਅਪੀਲ ਕੀਤੀ ਹੈ। ਜਥੇਦਾਰ ਨੂੰ ਭੇਜੇ ਪੱਤਰ ਰਾਹੀਂ ਜੀ.ਕੇ. ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਸਤਿਕਾਰ ਦੇਣ ਵੇਲੇ ਸਿੱਖ ਬੀਬੀਆਂ ਨੂੰ ਸਿੱਖ ਵੀਰਾਂ ਦੇ ਬਰਾਬਰ ਅਧਿਕਾਰ ਦੇਣ ਦੀ ਵਕਾਲਤ ਕੀਤੀ ਹੈ। ਜੀ.ਕੇ. ਨੇ ਮਾਤਾ ਖੀਵੀਂ ਜੀ ਵੱਲੋਂ ਸਮਾਜ ਅਤੇ ਲੰਗਰ ਸੇਵਾ ਵਿਚ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਮਾਤਾ ਖੀਵੀਂ ਜੀ ਦਾ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿਚ ਦਰਜ ਹੋਣ ਦੀ ਮਿਸਾਲ ਦਿੰਦੇ ਹੋਏ ਜਥੇਦਾਰ ਨੂੰ ਗੁਰੂ ਸਾਹਿਬਾਨਾਂ ਵੱਲੋਂ ਇਸਤਰੀ ਜਾਤੀ ਨੂੰ ਸਮਾਜਿਕ ਬਰਾਬਰੀ ਅਤੇ ਆਜ਼ਾਦੀ ਦੇ ਦਿੱਤੇ ਗਏ ਬਰਾਬਰੀ ਦਾ ਅਧਿਕਾਰ ਦਾ ਵੀ ਹਵਾਲਾ ਦਿੱਤਾ ਹੈ। ਗੁਰਬਾਣੀ ਵਿਚ ਹਰ ਜੀਵ ਆਤਮਾ ਨੂੰ ਇਸਤ੍ਰੀ ਦਾ ਰੂਪ ਮੰਨੇ ਜਾਉਣ ਅਤੇ ਸਰਬ ਵਿਆਪੀ ਅਕਾਲ ਪੁਰਖ ਨੂੰ ਸਮੂਚੀ ਖਲਕਤ ਦਾ ਪਤੀ ਦੱਸੇ ਜਾਉਣ ਦੀ ਵੀ ਜੀ.ਕੇ. ਨੇ ਦੁਹਾਈ ਦਿੱਤੀ ਹੈ।
ਬੇਬੇ ਨਾਨਕੀ ਜੀ, ਮਾਤਾ ਗੁਜ਼ਰੀ ਜੀ, ਬੀਬੀ ਬੀਰੋ ਜੀ, ਮਾਤਾ ਸੁਲੱਖਣੀ ਜੀ, ਬੀਬੀ ਕੌਲਾਂ ਜੀ ਅਤੇ ਬੇਅੰਤ ਗੁਰੂ ਘਰ ਨਾਲ ਸਬੰਧਤ ਬੀਬੀਆਂ ਦੇ ਜੀਵਨ ਨੂੰ ਸਿੱਖ ਇਤਿਹਾਸ ਵਿਚ ਸੁੰਦਰ ਢੰਗ ਨਾਲ ਦਰਸ਼ਾਏ ਜਾਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਮਾਈ ਭਾਗੋ ਜੀ, ਬੀਬੀ ਧਰਮ ਕੌਰ ਜੀ, ਬੀਬੀ ਸ਼ਰਣ ਕੌਰ ਜੀ, ਬੀਬੀ ਅਨੂਪ ਕੌਰ ਜੀ, ਰਾਣੀ ਜਿੰਦ ਕੌਰ ਜੀ, ਰਾਣੀ ਸਦਾ ਕੌਰ ਜੀ ਅਤੇ ਹੋਰ ਬਹੁਤ ਸਾਰਿਆਂ ਬੀਬੀਆਂ ਜਿਨ੍ਹਾਂ ਨੇ ਧਰਮ ਅਤੇ ਕੌਮ ਲਈ ਕੁਰਬਾਨੀਆਂ ਕੀਤੀਆਂ ਉਨ੍ਹਾਂ ਨੂੰ ਵੀ ਯਾਦ ਕੀਤਾ ਹੈ। ਸਮਾਜ ਸੇਵਾ ਵਿਚ ਲੱਗਿਆ ਗੁਰਮਤਿ ਦੀ ਧਾਰਨੀ ਬੀਬੀਆਂ ਨੂੰ ਵਿਸ਼ੇਸ਼ ਸਤਿਕਾਰ ਦੇਣ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਅੰਮ੍ਰਿਤਧਾਰੀ ਬੀਬੀਆਂ ਨੂੰ ਸਿੱਖ ਪਰੰਪਰਾਵਾਂ ਵਿਚ ਹਿੱਸਾ ਦੇਣ ਲਈ ਵਿਚਾਰ ਕਰਨ ਦੀ ਵੀ ਜਥੇਦਾਰ ਨੂੰ ਅਪੀਲ ਕੀਤੀ ਹੈ। ਜੀ.ਕੇ. ਨੇ ਸਾਫ਼ ਕੀਤਾ ਕਿ ਉਹ ਸਿਰਫ਼ ਸਾਬਤ-ਸੂਰਤ, ਰਹਿਤਧਾਰੀ ਅਤੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੀਆਂ ਅੰਮ੍ਰਿਤਧਾਰੀ ਬੀਬੀਆਂ ਨੂੰ ਸਨਮਾਨ ਦੇਣ ਦੀ ਵਕਾਲਤ ਕਰ ਰਹੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply