Tuesday, June 23, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 18 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਚੰਡੀਗੜ੍ਹ ਸਮੇਤ ਦੇਸ਼ ਦੇ 9 ਰੇਲਵੇ ਸਟੇਸ਼ਨਾਂ ‘ਤੇ ਮਿਲੇਗੀ ਮੁਫਤ ਵਾਈ-ਫਾਈ ਸਹੂਲਤ – ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਦਾ ਐਲਾਨ।

▶ ਅਕਾਲੀ ਦਲ ਲੋਂਗੋਵਾਲ ਕਾਂਗਰਸ ਵਿੱਚ ਸ਼ਾਮਿਲ – ਪ੍ਰਧਾਨ ਸੁਰਜੀਤ ਕੌਰ ਬਰਨਾਲਾ ਨੇ ਦਿੱਲੀ ‘ਚ ਕੀਤਾ ਐਲਾਨ।

▶ ਕੈਪਟਨ 19 ਅਪ੍ਰੈਲ ਤੋਂ ਵਿਦੇਸ਼ ਦੌਰੇ ‘ਤੇ – ਕਨੇਡਾ ਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਕਰਨਗੇ  ਮੀਟਿੰਗਾਂ।

▶ ਕੇਂਦਰ ਵਲੋਂ ਪੰਜਾਬ ਲਈ ਦੋ ਸਿੰਚਾਈ ਯੋਜਨਾਵਾਂ ਮਨਜ਼ੂਰ – ਜਮੀਨ ਦੋਜ਼ ਪਾਈਪਾਂ ਨਾਲ ਹੋਵੇਗੀ ਖੇਤਾਂ ਦੀ ਸਿੰਚਾਈ।

▶ ਜਰਮਨੀ ਸ਼ਹਿਰ ਦੇ ਐਸਾਨ ‘ਚ ਗੁਰਦੁਆਰਾ ਸਾਹਿਬ ਵਿਖੇ ਬੰਬ ਧਮਾਕਾ – ਤਿੰਨ ਜਖਮੀ, ਇਕ ਗੰਭੀਰ – ਉਪ ਮੁਖ ਮੰਤਰੀ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਤੇ ਦਿਲੀ ਗੁਰਦੁਆਰਾ ਕਮੇਟੀ ਸਮੇਤ, ਕਈ ਸਿੱਖ ਆਗੂਆਂ ਵਲੋਂ ਨਿੰਦਾ।

▶ ਕ੍ਰਿਕਟਰ ਅਜੇ ਜਡੇਜ਼ਾ ਦੇ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ।

▶ ਕਸ਼ਮੀਰ ਦੇ ਹੰਦਵਾੜਾ ‘ਚ ਸਥਿਤੀ ਤਨਾਅ ਵਾਲੀ – ਕੂਪਵਾੜਾ ਦੇ ਕਈ ਇਲਾਕਿਆਂ ‘ਚ ਕਰਫਿਊ ਜਾਰੀ।

▶ ਹਰਸਿਮਰਤ ਬਾਦਲ ਦਾ ਚੈਲੰਜ਼ ਇੱਕ ਮਹੀਨੇ ਦੇ ਵਿੱਚ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਕੇ ਦਿਖਾਵੇ ਕੇਜ਼ਰੀਵਾਲ।

▶ ਆਪ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਜੁਲਾਈ ‘ਚ – ਭਗਵੰਤ ਮਾਨ।

▶ ਬੀਬੀ ਭੱਠਲ ਦਾ ਵਿਵਾਦਿਤ ਬਿਆਨ – ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੂੰ ਦੱਸਿਆ ਯੂ.ਪੀ. ਦਾ ਭਈਆ।

▶ ਹਰਮੇਲ ਕੇਸਰੀ ਯੂਥ ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਬਣਾਏ ਗਏ।

▶ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ ਕਿਸਾਨ ਦਰਸ਼ਨ ਵਲੋਂ ਕੀਟਨਾਸ਼ਕ ਨਿਗਲ ਕੇ ਖੁਦਕੁਸ਼ੀ।

▶ ਫਾਜ਼ਿਲਕਾ ਦੇ ਪਿੰਡ ਮੁੱਠਿਆਂਵਾਲੀ ਦੇ ਕਿਸਾਨ ਗੁਰਦੀਪ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ।

▶ ਮੁਕਤਸਰ ਦੇ ਪਿੰਡ ਕਿੱਲਿਆਂਵਾਲੀ ਦੇ ਕਿਸਾਨ ਨੇ ਸਪਰੇਅ ਪੀ ਕੇ ਕੀਤੀ ਆਤਮ ਹੱਤਿਆ।

▶ ਭਾਰਤ ਵਿੱਚ ਵੀਜ਼ੇ ‘ਤੇ ਰਹਿ ਰਹੇ ਪਾਕਿਸਤਾਨੀ ਹਿੰਦੂਆਂ ਨੂੰ ਮੋਦੀ ਸਰਕਾਰ ਦੇਵੇਗੀ ਜਾਇਦਾਦ, ਬੈਂਕ ਖਾਤੇ ਖੋਹਲਣ ਅਤੇ ਅਧਾਰ ਕਾਰਡ ਤੇ ਪੈਨ ਕਾਰਡ ਦਾ ਹੱਕ।

▶ ਪ੍ਰਧਾਨ ਮੰਤਰੀ ਮੋਦੀ 24 ਅਪ੍ਰੈਲ ਨੂੰ ਕਰਨਗੇ ‘ਮਨ ਕੀ ਬਾਤ’- ਲੋਕਾਂ ਕੋਲੋਂ ਮੰਗੇ ਸੁਝਾਅ।

▶ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਮੁਰੰਮਤ ਕਾਰਨ 8 ਮਈ ਤੱਕ ਹਰ ਐਤਵਾਰ ਰਹੇਗਾ ਬੰਦ।

▶ ਹਾਈ ਸਪੀਡ ਰੇਲ ਗਤੀਮਾਨ ਤੋਂ ਬਾਅਦ ਭਾਰਤੀ ਪਟੜੀਆਂ ‘ਤੇ ਦੋੜੇਗੀ 200 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਸਪੇਨ ਤੋਂ ਲਿਆਂਦੀ ਰੇਲ ਗੱਡੀ ‘ਟੈਲਗੋ’।

▶ ਅੰਮ੍ਰਿਤਸਰ-ਦਿੱਲੀ ਦਰਮਿਆਨ ਸਪਾਇਸ ਜੈਟ ਦੀ ਨਵੀਂ ਉਡਾਨ 10 ਮਈ ਤੋਂ।

▶ ਦੁਨੀਆਂ ਦੇ ਸਭ ਤੋਂ ਬਜ਼ੁਰਗ 116 ਸਾਲਾਂ ਕਰਨਲ ਨਿਜ਼ਾਮੂਦੀਨ ਦਾ ਆਜ਼ਮਗੜ੍ਹ ਦੇ ਸਟੇਟ ਬੈਂਕ ‘ਚ ਖੋਲ੍ਹਿਆ ਖਾਤਾ – ਨੇਤਾ ਜੀ ਸੁਭਾਸ਼ ਚੰਦਰ ਦੇ ਕਰੀਬੀ ਹਨ ਨਿਜ਼ਾਮੂਦੀਨ, ਪਤਨੀ ਦੀ ਉਮਰ 107 ਸਾਲ।

▶ ਗੁਜ਼ਰਾਤ ਪਾਟੀਦਾਰ ਅੰਦੋਲਨ ਹੋਇਆ ਹਿੰਸਕ – ਮੇਹਸਾਨਾ ‘ਚ ਕਰਫਿਊ, ਚਾਰ ਜਿਲ੍ਹਿਆਂ ‘ਚ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ।

▶ ਉਡੀਸਾ ਦੇ ਦੇਵਗੜ੍ਹ ਵਿੱਚ ਬੱਸ ਖਾਈ ‘ਚ ਡਿੱਗੀ – 25 ਮੋਤਾਂ, 11 ਜਖਮੀ।

▶ ਦਿੱਲੀ ਸਰਕਾਰ ਨੇ ਦੋ ਨਿੱਜੀ ਸਕੂਲਾਂ ਨੂੰ ਵਧੀ ਫੀਸ ਵਾਪਿਸ ਲੈਣ ਦੇ ਦਿੱਤੇ ਹੁਕਮ।

▶ ਉਤਰੀ ਦੇ ਦੱਖਣੀ ਭਾਰਤ ‘ਚ ਗਰਮੀ ਵਧੀ – ਪਾਰਾ 44 ਡਿਗਰੀ ਤੋਂ ਹੋਇਆ ਉਪਰ, ਲੋਕਾਂ ਦਾ ਧੁੱਪ ‘ਚ ਨਿਕਲਣਾ ਹੋਇਆ ਮੁਹਾਲ।

▶ ਇਕਵਾਡੋਰ ਵਿੱਚ 7.8 ਤੀਬਰਤਾ ਦਾ ਭੂਚਾਲ – ਭਾਰੀ ਨੁਕਸਾਨ, 233 ਮੌਤਾਂ ਦਾ ਖਦਸ਼ਾ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply