ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰ ਪਾਲ ਸਿੰਘ)- ਜੀ.ਟੀ ਰੋਡ ਜੰਡਿਆਲਾ ਗੁਰੂ ਸਾਹਮਣੇ ਹੇ ਡੇਅ ਸਥਿਤ ਕਾਲੀਧਾਰ ਕਰਿਆਨਾ ਸਟੋਰ ਸ਼ਨੀਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਦਕਾਨ ਦਾ ਸ਼ੱਟਰ ਤੋੜ ਕੇ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੁਕਾਨ ਦੇ ਮਾਲਕ ਰਿਟਾ: ਸੂਬੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਹਨਾ ਦੀ ਦੁਕਾਨ ਦਾ ਸ਼ੱਟਰ ਤੋੜ ਕੇ ਲੱਗਭੱਗ 10-12 ਹਜਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ ਹੈ ਅਤੇ 2 ਸਾਲ ਪਹਿਲਾਂ ਵੀ ਇਸੇ ਦੁਕਾਨ ਨੂੰ ਸੰਨ ਲਾ ਕੇ 30 ਹਜਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ ਸੀ।ਇਥੇ ਜਿਕਰਯੋਗ ਗੱਲ ਇਹ ਹੈ ਕਿ ਜਦ ਸ਼ਨੀਵਾਰ ਦੀ ਰਾਤ ਨੂੰ ਦਕਾਨ ਦੀ ਚੋਰੀ ਹੋਈ ਤਾਂ ਸੂਬੇਦਾਰ ਸੁੱਖਦੇਵ ਸਿੰਘ ਨੇ ਐਤਵਾਰ ਸਵੇਰੇ 9 ਵਜੇ ਥਾਣਾ ਜੰਡਿਆਲਾ ਗੁਰੂ ਵਿਖੇ ਰਿਪੋਰਟ ਲਿਖਵਾਈ ਪਰ ਰਾਤ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕਾ ਵੇਖਣ ਤੱਕ ਨਹੀ ਆਇਆ ।ਉਸ ਨੇ ਹਾਰ ਕੇ 181 ਨੰ: ਤੇ ਫੋਨ ਕੀਤਾ ਤਾਂ ਥਾਣਾ ਜੰਡਿਆਲਾ ਗੁਰੂ ਤੋਂ ਸਿਰਫ ਫੋਨ ‘ਤੇ ਹੀ ਪੁੱਛਿਆ ਗਿਆ ਕਿ ਤੁਸੀ 181 ਨੰ: ‘ਤੇ ਰਿਪੋਰਟ ਦਰਜ ਕਰਵਾਈ ਹੈ 30 ਘੰਟੇ ਬੀਤ ਜਾਣ ਤੇ ਵੀ ਕੋਈ ਮੌਕਾ ਵੇਖਣ ਤੱਕ ਨਹੀ ਆਇਆ।ਐਸ.ਐਚ. ਓ ਜੰਡਿਆਲਾ ਦਵਿੰਦਰ ਸਿੰਘ ਬਾਜਵਾ ਨਾਲ ਗੱਲ ਕਰਨ ਤੇ ਉਹਨਾ ਕਿਹਾ ਕਿ ਉਨਾਂ ਨੇ ਇਕ ੲ. ਐਸ. ਆਈ ਦੀ ਡਿਊਟੀ ਲਗਾਈ ਸੀ ਮੈ ਹੁਣੇ ਪਤਾ ਕਰਦਾ ਕਿ ਉਹ ਕਿਉਂ ਨਹੀ ਗਿਆ।ਖਬਰ ਲਿਖੇ ਜਾਣ ਤੱਕ ਕੋਈ ਪੁਲਿਸ ਮਲਾਜ਼ਮ ਮੌਕਾ ਵੇਖਣ ਨਹੀ ਸੀ ਪਹੁੰਚਿਆ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media