ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਖੁਰਮਣੀਆ)- ਉੱਚ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਜਾਰੀ ਬਿਆਨ ਵਿੱਚ ਜਰਮਨੀ ਦੇ ਐਸੇਨ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਵਿੱਚ ਹੋਏ ਧਮਾਕੇ ‘ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਅਫਸੋਸ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਵੀ ਕਈ ਲੋਕਾਂ ਦੀ ਸੋਚ ਦਾਇਰਾ ਅਜੇ ਵੀ ਸੀਮਤ ਹੀ ਹੈ। ਉਨ੍ਹਾਂ ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸ੍ਰੀ ਸ਼ੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਵਾਪਰੀ ਉਕਤ ਅਤਿ ਨਿੰਦਨਯੋਗ ਘਟਨਾ ਲਈ ਉਹ ਜਰਮਨ ਸਰਕਾਰ ਨਾਲ ਗੱਲਬਾਤ ਕਰਕੇ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯੋਗ ਕਾਰਵਾਈ ਕਰਵਾਉਣ ਤਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਸ: ਛੀਨਾ ਜੋ ਕਿ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਨ, ਰਾਜਨੀਤਿਕ ਗਤੀਵਿਧੀਆਂ ਵਿੱਚ ਹਮੇਸ਼ਾਂ ਸਰਗਰਮ ਰਹਿੰਦੇ ਹਨ, ਨੇ ਜਖ਼ਮੀ ਹੋਏ ਵਿਅਕਤੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਸਿੱਖ ਗੁਰਦੁਆਰਾ ਹਮੇਸ਼ਾਂ ਹੀ ਸੇਵਾ-ਭਾਵਨਾ ਤੇ ਸ਼ਰਧਾ ਲਈ ਹਰੇਕ ਕੋਨੇ ਵਿੱਚ ਪ੍ਰਸਿੱਧ ਹਨ, ਪਰ ਫ਼ਿਰ ਅੱਜ ਕੌਮ ਨੂੰ ਆਪਣੀ ਪਛਾਣ ਸਾਬਿਤ ਕਰਨ ਲਈ ਜਦੋਂ-ਜਹਿਦ ਕਰਨੀ ਪੈ ਰਹੀ ਹੈ।
ਇਸ ਵਾਪਰੀ ਮੰਦਭਾਗੀ ਘਟਨਾ ਦੀ ਨਿਰਪੱਖ ਜਾਂਚ ਦੀ ਜਰਮਨੀ ਸਰਕਾਰ ਤੋਂ ਅਪੀਲ ਕਰਦਿਆਂ ਸ: ਛੀਨਾ ਨੇ ਕਿਹਾ ਕਿ ਸਿੱਖਾਂ ਦਾ ਜਿੱਥੇ ਮਜ਼ਲੂਮਾਂ ਦੀ ਸਹਾਇਤਾ ਲਈ ਵੱਡਾ ਯੋਗਦਾਨ ਰਹਿੰਦਾ ਹੈ, ਉੱਥੇ ਵਿਦੇਸ਼ਾਂ ਵਿੱਚ ਪਰਦੇਸਾਂ ਵਿੱਚ ਵੱਸਦੇ ਸਿੱਖਾਂ ਨੇ ਉੱਥੋਂ ਦੀ ਸਰਕਾਰ ਨਾਲ ਦੇਸ਼ ਦੀ ਖੁਸ਼ਹਾਲੀ ਤੇ ਵਿਕਾਸ ਲਈ ਹਮੇਸ਼ਾਂ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਗੁਰਦਆਰਾ ਸਾਹਿਬ ਵਿਖੇ ਚਲ ਰਹੇ ਵਿਆਹ ਸਮਾਗਮ ਵਿੱਚ ਬੱਚਿਆਂ ਸਮੇਤ 200 ਦੇ ਕਰੀਬ ਸੰਗਤਾਂ ਮੌਜ਼ੂਦ ਸਨ ਜਿਨ੍ਹਾਂ ਵਿੱਚੋਂ 3 ਵਿਅਕਤੀਆਂ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਖੁਲਾਸਾ ਹੋਇਆ ਹੈ, ਜਿਸ ਸਬੰਧੀ ਸੋਚੀ-ਸਮਝੀ ਸਾਜਿਸ਼ ਬਾਰੇ ਕਿਆਸਰਾਈਆਂ ਲਗਾਈਆਂ ਗਈਆਂ ਹਨ, ਅਤਿ ਘਿਣੌਨੀ ਹਰਕਤ ਹੈ।
ਉਨ੍ਹਾਂ ਸ੍ਰੀ ਸ਼ੁਸ਼ਮਾ ਨੂੰ ਮੰਗ ਕਰਦਿਆਂ ਕਿਹਾ ਸਿੱਖਾਂ ਦੀ ਸਹੀ ਪਛਾਣ ਉਭਾਰਨ ਲਈ ਜਰਮਨ ਸਰਕਾਰ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਅਗਾਂਹ ਅਜਿਹੀਆਂ ਮੰਦਭਾਗੀਆਂ ਘਟਨਾ ਦਾ ਕੋਈ ਬੇਕਸੂਰ ਸ਼ਿਕਾਰ ਨਾ ਹੋ ਸਕੇ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media