Thursday, August 13, 2026

ਸਰਕਾਰੀ ਪ੍ਰਇਮਰੀ ਸਕੂਲ ਉਦੋਨੰਗਲ ਵਿਖੇ ਬੱਚਿਆ ਨੂੰ ਵਰਦੀਆਂ ਤੇ ਬੂਟ ਵੰਡੇ

PPN1804201613ਚੌਂਕ ਮਹਿਤਾ, 18 ਅਪ੍ਰੈਲ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾ ਦੇ ਬੱਚਿਆ ਨੂੰ ਦਿਤੀਆ ਜਾ ਰਹੀਆਂ ਸਹੂਲਤਾਂ ਤਹਿਤ ਪਿੰਡ ਉਦੋਨੰਗਲ ਦੇ ਪ੍ਰਇਮਰੀ ਸਕੂਲ ਵਿਖੇ 67 ਬੱਚਿਆਂ ਨੂੰ ਸਰਕਾਰ ਵੱਲੋਂ ਭੇਜੀਆਂ ਵਰਦੀਆਂ ਤੇ ਬੂਟ ਵੰਡੇ।ਇਸ ਮੌਕੇ ਪਹੁੰਚੇ ਸਰਪੰਚ ਰਜਿੰਦਰ ਸਿੰਘ ਤੇ ਚੇਅਰਮੈਨ ਜਗਦੇਵ ਸਿੰਘ ਰੰਧਾਵਾ ਨੇ ਆਪਣੇ ਸ਼ੁਭ ਹੱਥਾ ਨਾਲ ਬੱਚਿਆ ਨੂੰ ਵਰਦੀਆਂ ਭੇਟ ਕੀਤੀਆਂ ਤੇ ਕਿਹਾ ਕਿ ਅਕਾਲੀ ਦਲ ਬਾਦਲ ਸਰਕਾਰ ਹੀ ਲੋਕਾਂ ਦੀ ਇਕ ਹਮਦਰਦ ਸਰਕਾਰ ਹੈ ਜਿਸ ਨੇ ਹਰ ਵਰਗ ਦੀ ਬਾਂਹ ਫੜੀ ਹੈ ਤੇ ਪੰਜਾਬ ਸਰਕਾਰ ਵੱਲੋਂ ਬੱਚਿਆ ਨੂੰ ਦਿਤੀ ਜਾਂਦੀ ਇਸ ਸਹੂਲਤ ਦੀ ਭਰਪੂਰ ਸਲਾਘਾ ਕੀਤੀ।ਇਸ ਸਮੇ ਸਰਪ੍ਰਸਤ ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ ਨੇ ਬੱਚਿਆ ਨੂੰ ਆਪਣੀਆਂ ਸ਼ੁਭ ਇਛਾਵਾਂ ਦਿਤੀਆਂ ਤੇ ਮੇਹਨਤ ਨਾਲ ਸਖਤ ਪ੍ਰੜਾਈ ਕਰਨ ਸਬੰਧੀ ਪ੍ਰੇਰਨਾਂ ਦਿਤੀ ।ਮੁੱਖ ਆਧਿਆਪਕ ਮੈਡਮ ਵਰਿੰਦਰ ਕੌਰ ਨੇ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਸੁਰਜੀਤ ਸਿੰਘ, ਪਲਵਿੰਦਰ ਸਿੰਘ ਡੋਲ, ਸਰਬਜੀਤ ਸਿੰਘ ਠੇਕੇਦਾਰ, ਕਰਤਾਰ ਸਿੰਘ, ਹਰਿੰਦਰ ਸਿੰਘ, ਮੋਹਣ ਸਿੰਘ, ਮੈਡਮ ਸਰਨਜੀਤ ਕੌਰ,ਵਰਿੰਦਰਜੀਤ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply