ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਆਰਟ ਐਂਡ ਕਰਾਫਟ ਵਿਸ਼ੇ ਉਪਰ 6-ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼੍ਰੀਮਤੀ ਕੰਚਨ ਅਰੋੜਾ, ਪਿਡੀਲਾਈਟ ਇੰਡੀਸਟਰੀ ਲਿਮਿਟਡ ਵਲੋਂ ਬਤੌਰ ਵਿਸ਼ਾ ਮਾਹਿਰ ਹਾਜਰ ਹੋਏ। ਸ਼੍ਰੀਮਤੀ ਕੰਚਨ ਅਰੋੜਾ ਦੁਆਰਾ ਵਿਦਿਆਰਥਣਾਂ ਨੂੰ ਆਰਟ ਐਂਡ ਕਰਾਫਟ ਵਿਸ਼ੇ ਨਾਲ ਸਬੰਧਤ ਇੰਨੋਵੇਟਿਵ ਅਤੇ ਕਰੀਏਟਿਵ ਆਰਟੀਕਲਸ ਬਾਰੇ ਜਾਣੂ ਕਰਵਾਇਆ ਗਿਆ ਜਿਸ ਤੋਂ ਵਿਦਿਆਰਥੀ ਬਹੁਤੁ ਜਿਆਦਾ ਪ੍ਰਭਾਵਿਤ ਹੋਏ ਅਤੇ ਇਸ ਵਰਕਸ਼ਾਪ ਵਿਚ ਆਪਣੀ ਦਿਲਚਸਪੀ ਦਿਖਾਉਂਦੇ ਹੋਏ ਆਰਟ ਐਂਡ ਕਰਾਫਟ ਨਾਲ ਸਬੰਧਤ ਨਵੇਂ ਆਰਟੀਕਲਸ ਬਣਾਏ।
ਇਸ ਮੌਕੇ ਤੇ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਸ਼੍ਰੀਮਤੀ ਕੰਚਨ ਅਰੋੜਾ ਦਾ ਵਿਭਾਗ ਵਿਖੇ ਆਉਣ ਤੇ ਫੁੱਲਾਂ ਦਾ ਗੁਲਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸ਼੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਮਹਿਮਾਂ ਸ਼ਰਮਾ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਗੁਰਸ਼ਰਨ ਕੌਰ, ਮਿਸ ਹਿਨਾਂ ਅਤੇ ਸ਼੍ਰੀਮਤੀ ਮੇਘਨਾ ਅਤੇ ਮਿਸ ਸ਼ਿਖਾ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media