
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਚ.ਐਸ ਫੂਲਕਾ ਕੈਬਨਿਟ ਮੰਤਰੀ ਖਿਲਾਫ ਦੋਹਰੀ ਵੋਟ ਦੇ ਮਾਮਲੇ ਅਤੇ ਹੋਰਨਾ ਕੇਸਾਂ ਵਿੱਚ ਅਦਾਲਤੀ ਕਾਰਵਾਈ ਕਰਵਾਉਣ ਵਾਲੇ ਵਕੀਲ ਵਿਨੀਤ ਮਹਾਜਨ ਪੁੱਤਰ ਅਵਿਨੀਸ਼ ਮਹਾਜਨ ਦਾ ਪਤਾ ਲੈਣ ਲਈ ਦਿੱਲੀ ਤੋਂ ਅੱਜ ਅੰਮ੍ਰਿਤਸਰ ਪੁੱਜੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਐਡਵੋਕੇਟ ਵਿਨੀਤ ਮਹਾਜਨ ਤੇ ਹੋਰਨਾਂ ‘ਤੇ ਕਾਤਲਾਨਾ ਹਮਲੇ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਸ੍ਰੀ ਅਨਿਲ ਜੋਸ਼ੀ ਦੇ ਖਿਲਾਫ ਤੁਰੰਤ ਮਾਮਲਾ ਦਰਜ ਕੀਤਾ ਜਾਵੇ।ਉਨਾਂ ਕਿਹਾ ਕਿ ਨੈਤਿਕਤਾ ਦੇ ਅਧਾਰ ‘ਤੇ ਸ੍ਰੀ ਅਨਿਲ ਜੋਸ਼ੀ ਨੂੰ ਪੰਜਾਬ ਮੰਤਰੀ ਵਿਚੋਂ ਵੀ ਬਾਹਰ ਕੀਤਾ ਜਾਵੇ।ਉਨਾਂ ਕਿਹਾ ਕਿ ਇਹ ਕਿਸੇ ਪਾਰਟੀ ਦਾ ਮਾਮਲਾ ਨਹੀਂ ਬਲਕਿ ਇੱਕ ਵਕੀਲ਼ ‘ਤੇ ਹਮਲਾ ਹੋਇਆ ਹੈ, ਇਸ ਲਈ ਉਹ ਕਨੂੰਨੀ ਲੜਾਈ ਲੜ ਰਹੇ ਮਹਾਜਨ ਭਰਾਵਾਂ ਦੇ ਨਾਲ ਖੜੇ ਹਨ ਅਤੇ ਜਦ ਵੀ ਲੋੜ ਪੈਂਦੀ ਹੈ ਤਾਂ ਉਹ ਹਰ ਸੰਭਵ ਸਹਾਇਤਾ ਦੇਣਗੇ। ਉਨਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਲੋਕਤੰਤਰ ਵਿੱਚ ਵਕੀਲ ਵੀ ਸੁਰੱਖਿਅਤ ਨਹੀ ਹਨ ਤਾਂ ਆਮ ਆਦਮੀ ਦਾ ਕੀ ਬਣੇਗਾ। ਐਡਵੋਕੇਟ ਫੂਲਕਾ ਨੇ ਕਿਹਾ ਕਿ ਕਾਂਗਰਸ ਵਲੋਂ ਸ੍ਰੀ ਜੋਸ਼ੀ ਦੀ ਕੋਠੀ ਦੇ ਘਿਰਾਓ ਮੌਕੇ ਆਮ ਆਦਮੀ ਪਾਰਟੀ ਵੀ ਕਾਂਗਰਸ ਦਾ ਸਹਿਯੋਗ ਕਰੇਗੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media