ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ)- ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਨੇ ਅੱਜ ਤਹਿਸੀਲ ਪਠਾਨਕੋਟ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਤਹਿਸੀਲ ਦਫਤਰ ਵੱਲੋਂ ਵਿੱਚ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦਾ ਜਾਇਜਾ ਲਿਆ। ਇਸ ਮੋਕੇ ਡਾ. ਅਮਿਤ ਮਹਾਜਨ ਐਸ.ਡੀ.ਐਮ ਵੀ ਉਨ੍ਹਾਂ ਦੇ ਨਾਲ ਸੀ ।
ਡਿਪਟੀ ਕਮਿਸ਼ਨਰ ਨੇ ਨਾਇਬ ਤਹਿਸੀਲਦਾਰ ਨੂੰ ਹਦਾਇਤ ਕੀਤੀ ਕਿ ਰਜਿਸਟ੍ਰਰੀਆਂ ਕਰਵਾਉਣ ਲਈ ਟੋਕਣ ਸਿਸ਼ਟਮ ਸੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਜਿਸਟ੍ਰਰੀਆਂ ਕਰਵਾਉਣ ਲਈ ਜਿਆਦਾ ਸਮਾਂ ਨਾ ਰੁਕਣਾ ਪਵੇ ਅਤੇ ਪਹਿਲਾ ਆਏ ਵਿਅਕਤੀ ਦੀ ਰਜਿਸਟ੍ਰਰੀ ਪਹਿਲਾ ਹੋ ਸਕੇ। ਉਨ੍ਹਾਂ ਨੇ ਨਾਇਬ ਤਹਿਸੀਲਦਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਤਹਿਸੀਲ ਕੰਪਲੈਕਸ ਵਿੱਚ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦੇਣ ਅਤੇ ਪਬਲਿਕ ਦੀ ਸਹੂਲਤ ਲਈ ਬਣਾਏ ਗਏ ਪਖਾਨਿਆਂ ਦੀ ਸਫਾਈ ਨੂੰ ਵੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਹਿਸੀਲ ਵਿੱਚ ਕੰਮ ਕਰਵਾਉਣ ਲਈ ਕੋਈ ਮੁਸਕਿਲ ਨਾ ਆਉਣ ਦਿੱਤੀ ਜਾਵੇ । ਡਿਪਟੀ ਕਮਿਸ਼ਨਰ ਨੇ ਫਰਦ ਕੇਂਦਰ ਦੀ ਵੀ ਚੈਕਿੰਗ ਕੀਤੀ ਅਤੇ ਫਰਦ ਕੇਂਦਰ ਦੇ ਇੰਨਚਾਰਜ ਨੂੰ ਹਦਾਇਤ ਕੀਤੀ ਕਿ ਫਰਦ ਦੀ ਨਕਲ ਲੈਣ ਆਏ ਵਿਅਕਤੀ ਨੂੰ ਜਿਆਦਾ ਦੇਰ ਇੰਤਜਾਰ ਨਾ ਕਰਵਾਇਆ ਜਾਵੇ ਅਤੇ ਮੋਕੇ ਤੇ ਹੀ ਫਰਦ ਦੀ ਨਕਲ ਮੁਹਈਆਂ ਕਰਵਾਈ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਰਦ ਕੇਂਦਰ ਅੰਦਰ ਇੱਕ ਹੋਰ ਕਾਊਟਰ ਖੋਲਿਆਂ ਜਾਵੇ ਤਾਂ ਜੋਂ ਲੋਕਾਂ ਨੂੰ ਫਰਦ ਦੀ ਨਕਲ ਲੈਣ ਲਈ ਜਿਆਦਾ ਦੇਰ ਲਾਇਨ ਵਿੱਚ ਨਾ ਰੁਕਣਾ ਪਵੇ।ਉਨ੍ਹਾਂ ਨੇ ਇਸ ਮੋਕੇ ਤੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮ ਕਾਜ ਲਈ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੇ ਤਹਿਸੀਲ ਦਫਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media