Thursday, March 19, 2026

ਪੀਲੀਭੀਤ ਜੇਲ ਕਾਂਡ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਦਿੱਲੀ ਕਮੇਟੀ ਸੁਪਰੀਮ ਕੋਰਟ ਜਾਵੇਗੀ

PPN1305201608ਨਵੀਂ ਦਿੱਲੀ, 13 ਮਈ (ਅੰਮ੍ਰਿਤ ਲਾਲ ਮੰਨਣ)- ਪੀਲੀਭੀਤ ਜੇਲ ਵਿਚ 1994 ਵਿੱਚ ਜੇਲ ਪ੍ਰਸ਼ਾਸਨ ਵੱਲੋਂ ਮਾਰੇ ਗਏ 7 ਸਿੱਖ ਕੈਦੀਆਂ ਦਾ ਮਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਵਿਚ ਜਨਹਿਤ ਯਾਚਿਕਾ ਰਾਹੀਂ ਚੁੱਕੇਗੀ। ਇਸ ਘਟਨਾ ਦੌਰਾਨ ਜੇਲ ਵਿਚ ਬੰਦ ਰਹੇ ਤ੍ਰਿਲੋਕ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਗੱਲ ਦਾ ਐਲਾਨ ਕੀਤਾ। ਦਰਅਸਲ ਤ੍ਰਿਲੋਕ ਸਿੰਘ ਦਾ ਭਰਾ ਸਰਬਜੀਤ ਸਿੰਘ ਮਾਰੇ ਗਏ 7 ਲੋਕਾਂ ਵਿਚ ਸ਼ਾਮਿਲ ਸੀ ਅਤੇ ਇਸ ਘਟਨਾ ਦੌਰਾਨ ਤ੍ਰਿਲੋਕ ਸਿੰਘ ਦੀ ਹੱਥਾਂ ਅਤੇ ਪੈਰਾ ਦੀਆਂ ਹੱਡੀਆਂ ਬੁਰੇ ਤਰੀਕੇ ਨਾਲ ਜੇਲ ਪ੍ਰਸ਼ਾਸਨ ਵੱਲੋਂ ਤੋੜੀਆਂ ਗਈਆਂ ਸਨ।
ਜੀ.ਕੇ ਨੇ ਤ੍ਰਿਲੋਕ ਸਿੰਘ ਨੂੰ ਕਮੇਟੀ ਵੱਲੋਂ ਪੂਰੀ ਮਦਦ ਦਾ ਭਰੋਸਾ ਦਿੰਦੇ ਹੋਏ ਇਸ ਮਸਲੇ ਤੇ ਬੀਤੇ ਦਿਨੀਂ ਅਕਾਲੀ ਆਗੂਆਂ ਦੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਹੋਈ ਮੁਲਾਕਾਤ ਦਾ ਵੀ ਵੇਰਵਾ ਦਿੱਤਾ। ਜੀ.ਕੇ. ਨੇ ਦੱਸਿਆ ਕਿ ਜਿਥੇ ਅਸੀਂ ਗ੍ਰਹਿ ਮੰਤਰੀ ਨੂੰ ਇਸ ਮਸਲੇ ਦੀ ਨਿਰਪੱਖ ਜਾਂਚ ਲਈ ਸੀ.ਬੀ.ਆਈ. ਨੂੰ ਮਾਮਲਾ ਸੌਂਪਣ ਦੀ ਅਪੀਲ ਕੀਤੀ ਹੈ ਉੱਥੇ ਹੀ ਕਮੇਟੀ ਵੱਲੋਂ ਇਸ ਘਟਨਾ ਦੌਰਾਨ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਹੀ ਲਈ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾਇਆ ਜਾਵੇਗਾ। ਜੀ.ਕੇ. ਨੇ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਚੁੱਕਣ ਦੀ ਵੀ ਹਿਦਾਇਤ ਦਿੱਤੀ। ਤ੍ਰਿਲੋਕ ਸਿੰਘ ਨੇ ਕਮੇਟੀ ਵੱਲੋਂ ਸਹਿਯੋਗ ਦਿੱਤੇ ਜਾਣ ਦੀ ਪੇਸ਼ਕਸ਼ ਕੀਤੇ ਜਾਣ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਉਨ੍ਹਾਂ ਦਾ ਭਰਾ ਇਸ ਦੁਨੀਆਂ ਵਿਚ ਵਾਪਿਸ ਨਹੀਂ ਆ ਸਕਦਾ ਪਰ ਅਜਾਹੀ ਮੌਤ ਮਾਰੇ ਗਏ 7 ਸਿੱਖ ਕੈਦੀਆਂ ਦੇ ਇਨਸਾਫ਼ ਲਈ ਸਾਡਾ ਪਰਿਵਾਰ ਕਾਨੂੰਨੀ ਲੜਾਈ ਲੜਨ ਨੂੰ ਤਿਆਰ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply