Friday, May 1, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੀ ਅਮਨਪ੍ਰੀਤ ਕੌਰ ਰਹੀ ਮਿਸਿਜ਼ ਪੰਜਾਬਣ ਰਨਰਅਪ-2

PPN1705201620ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ ਸੱਗੂ) – ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੀ ਡਾਂਸ ਅਧਿਆਪਕ ਸ਼੍ਰੀਮਤੀ ਅਮਨਪ੍ਰੀਤ ਕੌਰ ਨੇ ਪਿਛਲੇ ਦਿਨੀ ਲੁਧਿਆਣਾ ਵਿਖੇ ਹੋਈ ‘ਮਿਸਿਜ਼ ਪੰਜਾਬਣ’ ਪ੍ਰਤੀਯੋਗਤਾ ਵਿੱਚ ਭਾਗ ਲਿਆ ਅਤੇ ਮਿਸ ਪੰਜਾਬਣ ਰਨਰ ਅਪ-2 ਦਾ ਖਿਤਾਬ   ਜਿੱਤਿਆ । ਇਸ ਪ੍ਰਤੀਯੋਗਤਾ ਵਿੱਚ ਪੰਜਾਬ ਭਰ ਤੋਂ 150 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ ਜਿਨ੍ਹਾਂ ਵਿੱਚੋਂ 28 ਪ੍ਰਤੀਯੋਗੀ ਫਾਈਨਲ ਮੁਕਾਬਲੇ ਲਈ ਚੁਣੇ ਗਏ ਸਨ । ਇਹਨਾਂ 28 ਪ੍ਰਤੀਯੋਗੀਆਂ ਵਿੱਚੋਂ ਸ਼੍ਰੀਮਤੀ ਅਮਨਪ੍ਰੀਤ ਕੌਰ ਮਿਸਿਜ਼ ਪੰਜਾਬਣ ਰਨਰਅਪ-2 ਚੁਣੀ ਗਈ ।ਇਸ ਦੇ ਨਾਲ ਹੀ ਉਸਨੇ ਸੁਚੱਜੀ ਮੁਟਿਆਰ’ ਦਾ ਖਿਤਾਬ ਵੀ ਜਿੱਤਿਆ । ਇਸ ਮੁਕਾਬਲੇ ਵਿੱਚ ਰੈਂਪ ਵਾਕ,  ਟੈਲੇਂਟ ਰਾਊਂਡ ਅਤੇ ਪ੍ਰਸ਼ਨ-ਉੱਤਰ ਰਾਊਂਡ ਹੋਏ । ਮੁਕਾਬਲੇ ਦੌਰਾਨ ਪਿਛਲੇ ਸਾਲ ਇਸੇ ਹੀ ਮੁਕਾਬਲੇ ਵਿੱਚ ਫਸਟ ਰਨਰ ਅਪ ਰਹੀ ਇਸੇ ਸਕੂਲ ਦੀ ਅਧਿਆਪਕਾ ਸ਼੍ਰੀਮਤੀ ਸੁਨੰਦਿਕਾ ਮਾਨ ਨੂੰ ਵੀ ਸਨਮਾਨਿਤ ਕੀਤਾ ਗਿਆ ।ਸਕੂਲ ਪਹੁੰਚਣ ਤੇ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਅਤੇ ਪ੍ਰਿੰਸੀਪਲ ਤੇ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਸ਼੍ਰੀਮਤੀ ਅਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਸੁਨੰਦਿਕਾ ਮਾਨ ਦੀ ਹੌਸਲਾ ਅਫਜਾਈ ਕੀਤੀ । ਉਨ੍ਹਾਂ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਪ੍ਰਾਪਤੀਆਂ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply