ਬਠਿੰਡਾ , 18 ਮਈ (ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਨੈਸ਼ਨਲ ਕੌਸਲ ਦੇ ਮੈਬਰ ਤੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੋਰ ਨੇ ਅਖਬਾਰਾਂ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋ ਲੱਗੇ ਬਿਆਨ ਸਬੰਧੀ ਟਿਪਣੀ ਕਰਦਿਆਂ ਆਖਿਆ ਕਿ ਪੰਜਾਬ ਵਿਚ ਜੋ ਕਾਂਗਰਸ ਪਾਰਟੀ ਦੀ ਡੁਬਦੀ ਬੇੜੀ ਨੂੰ ਬਚਾਉਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮਾਰਗ ਦਰਸ਼ਨ ਕਰਨਗੇ ਤੇ ਪੰਜਾਬ ਨੂੰ ਆਰਥਿਕ ਸੰਕਟ ਵਿਚੋ ਕੱਢਣ ਲਈ ਯਤਨ ਕਰਨਗੇ, ਬਾਰੇ ਉਨ੍ਹਾਂ ਨੇ ਸਵਾਲ ਕੀਤਾ ਕਿ ਜਦ ਡਾ. ਮਨਮੋਹਨ ਸਿੰਘ ਯੂ:ਪੀ:ਏ ਸਰਕਾਰ ਪ੍ਰਧਾਨ ਮੰਤਰੀ ਸਨ, ਉਸ ਸਮੇ ਹੀ 2 ਜੀ, 1,76,000 ਕਰੋੜ ਰੁਪਏ ਦਾ ਅਤੇ ਕੋਇਲਾ ਘਪਲਾ 1,86,000 ਕਰੋੜ ਰੁਪਏ ਸੀ ਜਿਸ ਦੇ ਕਾਰਨ ਭਾਰਤ ਦੇ ਵਿਚ ਪਾਰਲੀਮੈਟ ਵਿਚ ਕਾਂਗਰਸ ਪਾਰਟੀ ਦੀਆਂ 44 ਸੀਟਾਂ ਹੀ ਰਹਿ ਗਈਆਂ। ਉਨ੍ਹਾਂ ਨੇ ਸਵਾਲ ਕੀਤਾ ਕਿ ਜਿਹੜੀ 2003 ਦੇ ਵਿਚ ਉਦਯੋਗਾਂ ਦੀ ਬਰਬਾਦੀ ਲਈ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਜਿਸ ਵਿਚ ਸੁਖਬੀਰ ਸਿੰਘ ਬਾਦਲ ਉਦਯੋਗ ਰਾਜ ਮੰਤਰੀ ਤਾਂ ਬਾਰਡਰ ਦਾ ਬਹਾਣਾ ਬਣਾ ਕੇ ਤਿੰਨ ਸਟੇਟਾਂ ਨੂੰ ਟੈਕਸ ਤੋ ਛੋਟ ਦਿਤੀ ਗਈ ਉਸ ਵਿਚ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਸ਼ਾਮਲ ਹਨ, ਪਰ ਪੰਜਾਬ ਵੀ ਇਕ ਬਾਰਡਰ ਸਟੇਟ ਸੀ, ਡਾ. ਮਨਮੋਹਨ ਸਿੰਘ ਦੀ ਸਰਕਾਰ 2004 ਤੋ ਲੈ ਕੇ 2014 ਤੱਕ ਰਹੀ ਤੇ ਪੰਜਾਬ ਦੇ ਵਿਚ ਪੜਿਆ ਲਿਖਿਆ ਗਭਰੂ ਹੋਇਆ ਤੇ ਉਚ ਅਹੁਦੇ ਪ੍ਰਾਪਤ ਕੀਤੇ ਪਰ ਪ੍ਰਧਾਨ ਮੰਤਰੀ ਹੁੰਦਿਆਂ ਹੋਇਆ ਡਾ. ਮਨਮੋਹਨ ਸਿੰਘ ਨੇ ਪੰਜਾਬ ਨੂੰ ਇਕ ਬਾਰਡਰ ਸਟੇਟ ਤਾਂ ਕੀ ਸਮਝਣਾ ਸੀ ਸਗੋ ਉਲਟਾ ਜਿਸ ਤਰਾਂ ਅਟਲ ਬਿਹਾਰੀ ਵਾਜਪਈ ਨੇ 2003 ਵਿਚ ਪੰਜਾਬ ਦੇ ਉਦਯੋਗਾਂ ਦੀਆਂ ਜੜਾਂ ਵਿਚ ਆਰੀ ਫੇਰੀ ਸੀ ੳਸੇ ਤਰਾਂ ਡਾ. ਮਨਮੋਹਨ ਸਿੰਘ ਨੇ ਵੀ 2013 ਵਿਚ ਕੀਤਾ। ਉਨਾਂ ਸਵਾਲ ਕੀਤਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਲਾਗੂ ਕਰਨ ਲਈ ਡਾ. ਸਵਾਮੀਨਾਥਨ ਕਮਿਸ਼ਨ ਨੇ ਡਾ. ਮਨਮੋਹਨ ਸਿੰਘ ਨੂੰ ਰਿਪੋਰਟ ਦਿਤੀ ਸੀ, ਉਹ ਕਿਉ ਨਹੀ ਲਾਗੂ ਕੀਤੀ ।ਜੇਕਰ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਡਾ. ਮਨਮੋਹਨ ਸਿੰਘ ਦੀ ਸਰਕਾਰ ਲਾਗੂ ਕਰ ਦਿੰਦੀ ਤਾਂ ਅੱਜ ਪੰਜਾਬ ਵਿਚ ਕਿਸਾਨ ਆਤਮ ਹੱਤਿਆ ਨਾ ਕਰਦੇ। ਉਨਾਂ ਨੇ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਸਲਾਹ ਦਿਤੀ ਕਿ ਪੰਜਾਬ ਵਿਚ ਜਿਹੜੀ ਕਾਂਗਰਸ ਪਾਰਟੀ ਵਂੈਟੀਲੇਟਰ ‘ਤੇ ਸਾਹ ਲੈ ਰਹੀ ਹੈ ਉਸ ਨੂੰ ਨਹੀ ਬਚਾਅ ਸਕਦੇ, ਇਸ ਲਈ ਹੁਣ ਆਰਾਮ ਕਰਨਾ ਹੀ ਬਿਹਤਰ ਹੋਵੇਗਾ ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media