Monday, March 16, 2026

ਹਾਦਸੇ ਦਾ ਸ਼ਿਕਾਰ ਹੋਏ ਬਜ਼ੁੱਰਗ ਸਾਹਿਤਕਾਰ ਤੀਰ ਲਈ ਪੰਜਾਬੀ ਲੇਖਕਾਂ ਨੇ ਮੰਗ ਸਰਕਾਰੀ ਸਹਾਇਤਾ

PPN1905201602

ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਪਿਛਲੇ ਕਰੀਬ ਇੱਕ ਮਹੀਨੇ ਤੋਂ ਅੰਮ੍ਰਿਤਸਰ ਦੇ ਕੇ.ਡੀ ਹਸਪਤਾਲ ‘ਚ ਦਾਖਲ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਦੇ ਪ੍ਰਧਾਨ ਤੇ 8 ਕਿਤਾਬਾਂ ਦੇ ਲੇਖਕ ਬਜ਼ੁੱਰਗ ਸਾਹਿਤਕਾਰ ਸ੍ਰ. ਰਘਬੀਰ ਸਿੰਘ ਤੀਰ ਦਾ ਹਾਲ-ਚਾਲ ਪੁੱਛਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਭੁਪਿੰਦਰ ਸਿੰਘ ਸੰਧੂ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਸੀਨੀ. ਮੀਤ ਪ੍ਰਧਾਨ ਸਤਨਾਮ ਔਲਖ, ਜਨਰਲ ਸਕੱਤਰ ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ, ਹਰਮੀਤ ਆਰਟਿਸਟ, ਪ੍ਰਮੁੱਖ ਸ਼ਾਇਰ ਜਗਤਾਰ ਗਿੱਲ, ਕਵੀ ਹਰੀ ਸਿੰਘ ਗਰੀਬ ਤੇ ਕੁਲਦੀਪ ਸਿੰਘ ਦਰਾਜਕੇ ਹਸਪਤਾਲ ਪੁੱਜੇ ।ਜ਼ਿਕਰਯੋਗ ਹੈ ਕਿ 17 ਅਪ੍ਰੈਲ 2015 ਨੂੰ ਜਦੋਂ ਸ੍ਰ: ਰਘਬੀਰ ਸਿੰਘ ਤੀਰ ਲੁਧਿਆਣਾ ਤੋਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਵੋਟਾਂ ਪਾ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਦੀ ਕਾਰ ਪਲਟ ਗਈ, ਇਸ ਹਾਦਸੇ ਵਿੱਚ ਉਨ੍ਹਾਂ ਦੀ ਰੀੜ ਦੀ ਹੱਡੀ ‘ਤੇ ਸੱਟ ਲੱਗ ਗਈ।ਡਾ. ਦੁਸ਼ਿਅੰਤ ਥੰਮਣ ਅਤੇ ਡਾ. ਜੈਅੰਤ ਚਾਵਲਾ ਵੱਲੋਂ ਉਨ੍ਹਾਂ ਦਾ ਉਪਰੇਸ਼ਨ ਕੀਤਾ ਗਿਆ। ਤੀਰ ਦੇ ਬੇਟੇ ਕਮਲਦੀਪ ਸਿੰਘ ਅਤੇ ਸਵਰਾਜ ਸਿੰਘ ਨੇ ਦੱਸਿਆ ਕਿ ਦਵਾਈਆਂ, ਟੈਸਟ, ਡਾਕਟਰਾਂ ਦੀਆਂ ਫੀਸਾਂ ਆਦਿ ‘ਤੇ ਕਰੀਬ 7 ਲੱਖ ਰੁਪਏ ਖਰਚ ਹੋ ਚੁੱਕੇ ਹਨ ਅਤੇ ਉਹ ਏਨ੍ਹਾਂ ਖਰਚਾ ਕਰਨ ਤੋਂ ਅਸਮਰੱਥ ਹਨ।ਹਾਜ਼ਰ ਲੇਖਕਾਂ ਤੋਂ ਇਲਾਵਾ ਪੰਜਾਬੀ ਦੇ ਨਾਮਵਰ ਲੇਖਕ ਪ੍ਰੋ: ਗੁਰਭਜਨ ਗਿੱਲ, ਡਾ. ਦਰਿਆ, ਡਾ. ਸੁਖਦੇਵ ਸਿੰਘ ਖਹਿਰਾ, ਸ਼ੇਲਿੰਦਰਜੀਤ ਸਿੰਘ ਰਾਜਨ ਆਦਿ ਨੇ ਜਿਲ੍ਹਾ ਪ੍ਰਸ਼ਾਸ਼ਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁੱਰਗ ਸਾਹਿਤਕਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply