
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀ ਸਾਇਕਲਿੰਗ ਖਿਡਾਰਣ ਜੀ ਮਨੀਸ਼ਾ ਨੂੰ ਉਸਦੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਉਪਲਬੱਧੀਆਂ ਲਈ ਗੁਰੂ ਨਾਨਕਵ ਦੇਵ ਯੂਨੀਵਰਸਿਟੀ ਵਲੋਂ 2,14,000ਫ਼- ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਵਲੋਂ ਵੀ ਇਸ ਖਿਡਾਰਣ ਨੂੰ 25,000ਫ਼- ਰੁਪਏ, ਇਕ ਗੋਲਡ ਮੈਡਲ ਅਤੇ ਇਕ ਟਰਾਫੀ ਦਿੱਤੀ ਗਈ।ਜੀ ਮਨੀਸ਼ਾ ਨੇ ਗੁਹਾਟੀ ਵਿੱਚ ਹੋਈ 12ਵੀਂ ਸਾਊਥ ਏਸ਼ੀਆ ਗੇਮਸ ਵਿੱਚ ਵੀ ਗੋਲਡ ਮੈਡਲ ਹਾਸਿਲ ਕੀਤਾ। ਉਸਨੇ ਆਲ ਇੰਡਿਆ ਇੰਟਰਵਰਸਿਟੀ ਟਰੈਕ ਸਾਈਕਲਿੰਗ ਜੋ ਕਿ ਪਾਕਿਸਤਾਨ ਵਿੱਚ ਹੋਈ। ਉਸ ਵਿਚੋਂ ਤਿੰਨ ਗੋਲਡ ਮੈਡਲ ਅਤੇ ਰੋਡ ਸਾਇਕਲਿੰਗ ਵਿਚੋਂ ਇਕ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਨਾਲ ਹੀ ਨਾਲ ਲੁਧਿਆਣੇ ਵਿੱਚ ਹੋਈ ਸੀਨੀਅਰ ਨੈਸ਼ਨਲ ਗੇਮਸ ਵਿਚੋਂ 2 ਬਰੋਨਜ਼ ਮੈਡਲ ਹਾਸਿਲ ਕੀਤੇ।
ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਪ੍ਰਾਪਤੀ ਲਈ ਖਿਡਾਰਣ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਇਹ ਵੀ ਕਿਹਾ ਕਿ ਕਾਲਜ ਹਮੇਸ਼ਾ ਹੀ ਸਪੋਰਟਸ ਚੈਂਪੀਅਨ ਰਿਹਾ ਹੈ। ਵਿਭਾਗ ਦੇ ਮੁਖੀ ਮਿਸਿਜ਼ ਸਵੀਟੀ ਬਾਲਾ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਖਿਡਾਰਣ ਜੀ ਮਨੀਸ਼ਾ ਦੀ ਪ੍ਰਸੰਸ਼ਾ ਕਰਦਿਆਂ ਹੌਂਸਲਾ ਅਫਜ਼ਾਈ ਕੀਤੀ।
Punjab Post Daily Online Newspaper & Print Media