Saturday, March 28, 2026

ਬਲਾਕ ਪ੍ਰਧਾਨ ਸਵਿੰਦਰ ਸਿੰਘ ਤਰਸਿੱਕਾ ਦੇ ਅੰਤਿਮ ਸਸਕਾਰ ‘ਚ ਦਿਹਾਤੀ ਪ੍ਰਧਾਨ ਗੁਰਜੀਤ ਔਜਲਾ ਪੁੱਜੇ

PPN2005201601ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ)- ਬਲਾਕ ਤਰਸਿੱਕਾ ਤੋਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਬਲਾਕ ਪ੍ਰਧਾਨ ਸਵਿੰਦਰ ਸਿੰਘ ਤਰਸਿੱਕਾ ਜੋ ਬੀਤੇ ਕੱਲ੍ਹ ਦਿੱਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਸਾਧੂ ਸ੍ਹਿੰਘ ਸ਼ਾਹ, ਡਾ: ਪਰਮਜੀਤ ਸੰਧੂ, ਹਰਕੇਵਲ ਸਿੰਘ ਦੋਬੁਰਜੀ, ਗੁਰਬਖਸ਼ ਸਿੰਘ ਜਲਾਲਉਸਮਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਮੋਹਨ ਸਿੰਘ ਨਿਬਰਵਿੰਡ, ਬਲਵਿੰਦਰ ਸਿੰਘ ਮਰੜੀ, ਕਸ਼ਮੀਰ ਸਿੰਘ ਜਾਣੀਆ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ ਤੇ ਲਾਟਾ ਸਰਪੰਚ ਮੌਜੂਦ ਸਨ ।ਸਵਿੰਦਰ ਸਿੰਘ ਤਰਸਿੱਕਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇ ਸਤਿਕਾਰ ਵਜੋਂ ਜਿਲਾ ਕਾਂਗਰਸ ਦਿਹਾਤੀ ਦੇ ਮੁੱਖ ਦਫਤਰ ਵਿਖੇ ਪਾਰਟੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ।ਸ੍ਰ. ਤਰਸਿੱਕਾ ਨਮਿਤ ਅੰਤਿਮ ਅਰਦਾਸ 28 ਮਈ ਨੂੰ ਹੋਵੇਗੀ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply