ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਦੀ ਪ੍ਰਵਾਨਗੀ ਉਪਰੰਤ ਕਾਨੂੰਨੀ ਵਿਵਾਦਾਂ ਵਿੱਚ ਫਸੇ ਜੁਵੇਨਾਇਲਜ਼ ਦੀ ਕੋਰਟ ਦਾ ਸੈਟ ਅੱਪ ਕੋਰਟ ਦੀ ਬਿਲਡਿੰਗ ਤੋਂ ਬਾਹਰ ਕੀਤਾ ਜਾਣਾ ਸੀ, ਇਸ ਸਬੰਧੀ 20 ਮਈ ਨੂੰ ਮਾਣਯੋਗ ਪ੍ਰਿੰਸੀਪਲ ਮੈਜਿਸਟਰੇਟ ਜੁਵੇਨਾਇਲ ਜ਼ਸਟਿਸ ਬੋਰਡ, ਬਠਿੰਡਾ ਮੈਡਮ ਪੁਸ਼ਪਾ ਰਾਣੀ ਵਲੋਂ ਜੁਵੇਨਾਇਲਜ ਦੀ ਕੋਰਟ ਦੀ ਪ੍ਰੋਸੀਡਿੰਗ ਕੋਠੀ ਨੰਬਰ 428-ਏ, 100 ਫੁੱਟੀ ਰੋਡ, ਸਿਵਲ ਲਾਈਨ, ਬਠਿੰਡਾ ਵਿਖੇ ਕੀਤੀ ਗਈ ਹੈ।ਹੁਣ ਕਾਨੂੰਨੀ ਵਿਵਾਦਾਂ ਵਿੱਚ ਫਸੇ ਜੁਵੇਨਾਇਲਜ਼ ਦੇ ਕੇਸਾਂ ਸਬੰਧੀ ਪ੍ਰੋਸੀਡਿੰਗਜ਼ ਹਫ਼ਤੇ ਦੇ ਹਰ ਸ਼ੁੱਕਰਵਾਰ ਉਕਤ ਦੱਸੇ ਹੋਏ ਸਥਾਨ ‘ਤੇ ਹੀ ਕੀਤੀ ਜਾਇਆ ਕਰੇਗੀ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media