
ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀਜ਼ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਗੁਰਬੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਮਹੀਨਾਵਾਰ ਲੋਕ ਅਦਾਲਤ ਨੂੰ ਲਗਾਈ ਗਈ।ਜਿਸ ਵਿੱਚ ਆਮ ਲੋਕਾਂ ਦੇ ਝਗੜਿਆ ਦੇ ਨਿਪਟਾਰੇ ਇਸ ਲੋਕ ਅਦਾਲਤ ਵਿੱਚ ਕੀਤੇ ਗਏ।ਇਸ ਸਬੰਧੀ ਸਾਰੀ ਜਨਤਾ ਨੂੰ ਇਹ ਮੌਕਾ ਦਿੱਤਾ ਗਿਆ ਕਿ ਉਹ ਆਪਣੇ ਝਗੜਿਆ ਜਾਂ ਕੇਸਾਂ ਨੂੰ ਇਸ ਲੋਕ ਅਦਾਲਤ ਵਿੱਚ ਲਗਾ ਸਕਣ।
ਜ਼ਿਲ੍ਹਾ ਕਚਹਿਰੀਆਂ ਵਿਖੇ ਦੋ ਬੈਂਚ ਲਗਾਏ ਗਏ।ਜਿਹਨਾਂ ਵਿੱਚੋਂ ਇੱਕ ਬੈਂਚ ਸ੍ਰੀ ਅਜੀਤ ਅੱਤਰੀ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਅਤੇ ਦੂਸਰਾ ਬੈਂਚ ਮਿਸ ਗੁਰਪ੍ਰੀਤ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ, ਅੰਮ੍ਰਿਤਸਰ ਦਾ ਲਗਾਇਆ ਗਿਆ। ਲੋਕ ਅਦਾਲਤ ਵਿੱਚ ਕੁੱਲ 30 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਵਿੱਚ 52,55,629 ਰੁਪਏ ਦੀ ਰਕਮ ਅਵਾਰਡ ਕੀਤੀ ਗਈ।ਲੋਕ ਅਦਾਲਤ ਵਿੱਚ ਫੈਸਲਾ ਕਰਵਾਇਆ ਦੋਵਾਂ ਧਿਰਾਂ ਦਾ ਰਾਜੀਨਾਮਾ ਹੋਇਆ ਅਤੇ ਲੋਕ ਅਦਾਲਤ ਵਿੱਚ ਲੱਗੀ ਕੋਰਟ ਫੀਸ 2.65 ਲੱਖ ਰੁਪਏ ਵਾਪਸੀ ਦੇ ਹੁਕਮ ਹੋਏ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media