ਜੰਡਿਆਲਾ ਗੁਰੂ, 21 ਮਈ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਾ +2 ਸੀ ਬੀ ਐਸ ਈ ਦਾ ਨਤੀਜਾ 100% ਰਿਹਾ । ਜਿਸ ਵਿੱਚ ਸਾਇੰਸ ਗਰੁੱਪ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ 89.8% ਅੰਕ ਲੈ ਕੇ ਪਹਿਲਾ ਸਥਾਨ,ਸ਼ਿਖਾ 87.8 % ਦੂਜਾ ਸਥਾਨ, ਅਨੀਸ਼ਾ ਕੋਚਰ 85.4 % ਤੀਜਾ ਸਥਾਨ ਪ੍ਰਾਪਤ ਕੀਤਾ।ਸ਼ਿਖਾ, ਅਨੀਸ਼ਾ, ਕਿਰਨਪ੍ਰੀਤ, ਕਿਰਨ, ਅਨੀਸ਼ਾ, ਕਿਰਨਪ੍ਰੀਤ ਤੇ ਸ਼ਿਖਾ, ਕਾਮਰਸ ਗਰੁੱਪ ਦੀ ਹਰਨੂਰ ਕੌਰ, ਸ਼ਿਵਮ ਗਰੋਵਰ, ਸੁਮਨਦੀਪ ਕੌਰ ਨੇ ਅਹਿਮ ਸਥਾਨ ਹਾਸਲ ਕੀਤੇ।ਸਾਇੰਸ ਗਰੁੱਪ ਦੇ 4 ਵਿਦਿਆਰਥੀਆਂ ਨੇ 85% ਤੋ ਵੱਧ ਅਤੇ 9 ਵਿਦਿਆਰਥੀਆਂ ਨੇ 75 ਤੋ 85% ਅੰਕ ਪ੍ਰਾਪਤ ਕੀਤੇ ।ਸਕੂਲ ਦੇ ਮੈਨੇਜਿੰਗ ਡਾਈਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਪ੍ਰਿੰਸੀਪਲ ਜਗਜੀਤ ਸਿੰਘ ਰੰਧਾਵਾ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਲੈਕਚਰਾਰ ਮਮਤਾ ਅਰੌੜਾ,ਮੀਤਪਾਲ ਸਿੰਘ, ਕਮਲਜੀਤ ਕੌਰ, ਸ਼ਿਲਪਾ, ਵਿਜੇ ਕੁਮਾਰ ਅਤੇ ਨਵਤੇਜ ਸਿੰਘ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਨੂੰੰ ਵਧਾਈ ਦਿੱਤੀ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media