
ਜੰਡਿਆਲਾ ਗੁਰੂ, 21 ਮਈ (ਹਰਿੰਦਰ ਪਾਲ ਸਿੰਘ)- ਗੁਰਦਵਾਰਾ ਤਪ ਅਸਥਾਨ ਬਾਬਾ ਹੰਦਾਲ ਵਿੱਖੇ ਬਾਬਾ ਹੰਦਾਲ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 21 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰਦਵਾਰਾ ਬਾਬਾ ਹੰਦਾਲ ਦੇ ਮੁੱਖ ਸੇਵਾਦਾਰ ਬਾਬਾ ਪਰਮਾਨੰਦ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨੀ ਅਤੇ ਸਰਵਨ ਕਰਨੀ ਚਾਹੀਦੀ ਹੈ। ਜਿਨਾਂ ਹੋ ਸਕੇ ਗੁਰੁ ਦੀ ਸੰਗਤ ਕਰਨੀ ਚਾਹੀਦੀ ਹੈ, ਤਾਂ ਜੋ ਆਪਨਾ ਜੀਵਨ ਸਫਲਾ ਕੀਤਾ ਜਾ ਸਕੇ। ਵਰਨਣਯੋਗ ਹੈ ਕਿ ਗੁਰਦਵਾਰਾ ਤਪ ਅਸਥਾਨ ਬਾਬਾ ਹੰਦਾਲ ਜੀ ਵਿੱਖੇ ਪਿਛਲੇ 70 ਸਾਲ ਤੋਂ ਅਤੁੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਚੱਲ ਰਹੇ ਹਨ।ਜੰਡਿਆਲਾ ਗੁਰੂ ਹਲਕੇ ਦੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਚੇਅਰਮੈਨ ਅਜੇਪਾਲ ਸਿੰਘ ਮੀਰਾਂਕੋਟ, ਜੰਡਿਆਲਾ ਗੁਰੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਡਵੋਕੇਟ ਰਾਜ ਕੁਮਾਰ ਮਲਹੋਤਰਾ ਖਾਸ ਤੌਰ ‘ਤੇ ਹਾਜ਼ਰੀ ਲਵਾਉਣ ਪੁੱਜੇ।ਇਸ ਮੌਕੇ ਠੰਡੇ ਮਿੱਠੇ ਜੱਲ ਦੀਆਂ ਸ਼ਬੀਲਾ ਲਗਾਤਾਰ ਚਲੱਦੀਆਂ ਰਹੀਆਂ।ਗੁਰੂ ਕੇ ਲੰਗਰ ਅਤੁੱਟ ਵਰਤੇ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media