
ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ ਸੱਗੂ) ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸਟੇਟ ਰੋਪ ਸਕਿਪਿੰਗ ਐਸੋਸੀਏਸ਼ਨ (ਪੰਜਾਬ) ਦੀ ਇਕ ਮੀਟਿੰਗ ਡਾ: ਧਰਮਵੀਰ ਸਿੰਘ ਪਿ੍ਰੰਸੀਪਲ ਜੀ.ਟੀ.ਰੋਡ ਸਕੂਲ ਅਤੇ ਚੇਅਰਮੈਨ ਰੋਪ ਸਕਿਪਿੰਗ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸ਼੍ਰੀਮਤੀ ਵਰਸ਼ਾ ਬਾਵਾ ਜਨਰਲ ਸੱਕਤਰ, ਸ਼੍ਰੀ ਵਰਿੰਦਰ ਬਾਵਾ ਰੀਜਨਲ ਡਾਇਰੈਕਟਰ ਆਰ.ਐਸ.ਏ. ਨਾਰਥ ਇੰਡੀਆ, ਸ਼z. ਬਲਵਿੰਦਰ ਸਿੰਘ ਜੌੜਾ ਸੀਨੀਅਰ ਮੀਤ ਪ੍ਰਧਾਨ, ਪਿ੍ਰੰਸੀਪਲ ਅਨੀਤਾ ਭੱਲਾ ਮੀਤ ਪ੍ਰਧਾਨ, ਪ੍ਰੋ. ਸੰਜੇ ਮਹਾਜਨ ਮੀਤ ਪ੍ਰਧਾਨ (ਪੰਜਾਬ), ਪ੍ਰਿੰਸੀਪਲ ਪ੍ਰੋਮਿਲਾ ਕਮਲ ਮੀਤ ਪ੍ਰਧਾਨ ਪੰਜਾਬ, ਸ਼੍ਰੀ ਇਸ਼ ਦੇਵਗਨ ਪ੍ਰਧਾਨ (ਅੰਮ੍ਰਿਤਸਰ), ਪਿ੍ਰੰਸੀਪਲ ਰਿਪੁਦਮਨ ਕੌਰ ਜਾਇੰਟ ਸਕੱਤਰ (ਪੰਜਾਬ) ਅਤੇ ਸ਼੍ਰੀ ਵਿਪਨ ਕੁਮਾਰ ਸ਼ਾਮਲ ਹੋਏ।ਮੀਟਿੰਗ ਵਿੱਚ ਜਿਲ੍ਹਾ ਪੱਧਰ ਅਤੇ ਸਟੇਟ ਲੈਵਲ ਦੇ ਮੁਕਾਬਲੇ ਕਰਵਾਉਣ ਬਾਰੇ ਵਿਚਾਰ ਚਰਚਾ ਹੋਈ ਅਤੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜਿਲ੍ਹਾ ਪੱਧਰ ਦੇ ਲੜਕਿਆਂ ਅਤੇ ਲੜਕੀਆਂ ਦੇ ਰੋਪ ਸਕਿਪਿੰਗ ਦੇ ਮੁਕਾਬਲੇ 28 ਮਈ 2016 ਨੂੰ ਸ਼੍ਰੀ ਗੁਰੂ ਨਾਨਕ ਕੰਨਿਆ ਸੀ: ਸੈ: ਸਕੂਲ ਘਿਓ ਮੰਡੀ ਵਿਖੇ ਕਰਵਾਏ ਜਾਣਗੇ ਅਤੇ ਸਟੇਟ ਪੱਧਰ ਦੇ ਮੁਕਾਬਲੇ ਮਿਤੀ 5, 6 ਅਤੇ 7 ਅਗਸਤ 2016 ਨੂੰ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਦੀ ਗਰਾਊਂਡ ਵਿਖੇ ਕਰਵਾਏ ਜਾਣਗੇ ।ਮੀਟਿੰਗ ਵਿੱਚ ਸ਼ਾਮਲ ਸਾਰੇ ਮੈਂਬਰਾਂ ਵੱਲੋਂ ਸਭਨਾਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਪ੍ਰੇਰਿਤ ਕੀਤਾ ਗਿਆ ।
Punjab Post Daily Online Newspaper & Print Media