Tuesday, March 17, 2026

ਸਿੱਖ ਜਥੇਬੰਦੀਆਂ ਨੇ ਬਿਆਸ ਦਰਿਆ ‘ਤੇ ਸ਼ਿਵ ਸੈਨਾ ਦੀ ਬੇਸਬਰੀ ਨਾਲ ਕੀਤੀ ਉਡੀਕ

PPN2505201628 PPN2505201629ਰਈਆ, 25 ਮਈ (ਸੰਧੂ ਬਲਵਿੰਦਰ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਬਿਆਸ ਵਿਖੇ ਸਿੱਖ ਜਥੇਬੰਦੀਆਂ ਵਲੋਂ ਅਣਖ ਰੈਲੀ ਕੀਤੀ ਗਈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਸ਼ੰਘਰਸ਼ ਜਥੇਬੰਦੀ ਅੰਮ੍ਰਿਤਸਰ ਦੇ ਪ੍ਰਧਾਨ ਬਾਬਾ ਰਾਜਨ ਸਿੰਘ ਮੋੜੇਕਲਾਂ ਅਤੇ ਮੀਤ ਪ੍ਰਧਾਨ ਡਾ. ਹਰਿੰਦਰ ਸਿੰਘ ਪਿੱਦੀ ਕਲਾਂ ਅਤੇ ਚੌਗਾਵਾਂ ਨੇ ਦੱਸਿਆ ਕਿ ਸ਼ਿਵ ਸੈਨਾ ਅਤੇ ਹੋਰ ਜਥੇਬੰਦੀਆਂ ਵਲੋ ਲਲਕਾਰ ਰੈਲੀ ਰੱਖੀ ਗਈ ਸੀ। ਇਸ ਲਲਕਾਰ ਰੈਲੀ ਨੂੰ ਬਿਆਸ ਦਰਿਆ ‘ਤੇ ਰੋਕਣ ਵਾਸਤੇ ਸਮੂਹ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ।ਉਨਾਂ ਕਿਹਾ ਕਿ ਉਹ ਆਪਣੇ ਚਾਰ ਸੋ ਸਾਥੀਆਂ ਸਮੇਤ ਬਿਆਸ ਦਰਿਆ ‘ਤੇ ਪਹੁੰਚੇ।ਆਵਾਜਾਈ ਵਿਚ ਕੋਈ ਵਿਘਨ ਨਹੀ ਪਿਆ, ਪਰ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਸ਼ਿਵ ਸੈਨਾ ਦੀ ਉਡੀਕ ਕਰਦੀਆਂ ਰਹੀਆ।
ਰਾਜਨ ਸਿੰਘ ਮੋੜੇਕਲਾਂ ਅਤੇ ਮੀਤ ਪ੍ਰਧਾਨ ਡਾ. ਹਰਿੰਦਰ ਸਿੰਘ ਪਿੱਦੀ ਕਲਾਂ ਨੇ ਕਿਹਾ ਕਿ ਜੇਕਰ ਸਰਕਾਰ ਹਿੰਦੂ ਜਥੇਬੰਦੀਆਂ ਨੂੰ ਇਸ ਤਰਾਂ ਦੀਆ ਰੈਲੀਆਂ ਕਰਨ ਦੀ ਖੁੱਲ ਦੇਦੀ ਰਹੀ ਤਾਂ ਪੰਜਾਬ ਵਿਚ ਮਾਹੋਲ ਖਰਾਬ ਹੋ ਸਕਦਾ ਹੈ ਅਤੇ 1984 ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਉਨਾਂ ਕਿਹਾ ਕਿ ਸਰਕਾਰ ਹਿੰਦੂ ਸਿੱਖਾਂ ਵਿਚ ਨਫਰਤ ਵਧਾ ਰਹੀ ਹੈ ਅਤੇ ਨੋਜੁਆਨ ਨਸ਼ੇ ‘ਤੇ ਲਾ ਕੇ ਜਵਾਨੀ ਬਰਬਾਦ ਕਰ ਦਿੱਤੀ ਅਤੇ ਜੋ ਬਚੀ ਹੈ ਊਸ ਨੂੰ ਜੇਲਾਂ ਵਿਚ ਡੱਕ ਦੇਵੇਗੀ, ਪਰ ਇਸ ਤਰਾਂ ਕਰਕੇ ਸੱਤਾਧਾਰੀ 2017 ਵਿੱਚ ਸਰਕਾਰ ਬਣਾਊਣ ਦੇ ਸੁਪਨੇ ਨਾ ਲੈਣ।
ਇਸ ਅਣਖ ਰੈਲੀ ਵਿੱਚ ਸਰਬਤ ਖਾਲਸਾ ਦੇ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ, ਪਥਕ ਆਗੂ ਭਾਈ ਮੋਹਕਮ ਸਿੰਘ ਵੀ ਸਿੰਘਾਂ ਸਮੇਤ ਸ਼ਾਮਲ ਹੋਏ। ਇਸ ਮੌਕੇ ਬੀਬੀ ਬਲਵਿੰਦਰ ਕੌਰ ਖਾਲਸਾ, ਕੁਲਵੰਤ ਸਿੰਘ, ਬਚਿੱਤਰ ਸਿੰਘ ਭਿਡੇਤੱਤ, ਬਾਬਾ ਪ੍ਰਤਾਪ ਸਿੰਘ ਧਰਮੀ ਫੋਜੀ, ਬਾਬਾ ਜੁਝਾਰ ਸਿੰਘ, ਗੁਰਭੇਜ ਸਿੰਘ ਬੱਲੜਬਾਲ, ਜਤਿੰਦਰ ਸਿੰਘ ਮੱਲੀ, ਜੋਗਾ ਸਿੰਘ ਮੋਹਲਕੇ, ਸੁਖਵਿੰਦਰ ਸਿੰਘ ਖਿਆਲਾ ਕਲਾਂ ਖੁਰਦ, ਸੁਰਿਦਰ ੋਿਸੰਘ ਜੋਧਾਪੁਰੀਆ, ਕੰਵਰ ਨੋ ਨਿਹਾਲ ਸਿੰਘ ਆਦਿ ਹਾਜਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply