ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਅੰਦਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਸਿਰਮੌਰ ਹਨ।ਇਸ ਸਿਰਮੌਰ ਸ਼ਕਤੀ ਦਾ ਸੁਨੇਹਾ ਭਿੰਨ ਭਿੰਨ ਪੰਥਾਂ ਨੂੰ ਛੱਡ ਕੇ ਪਰਮੇਸ਼ਰ ਨਾਲ ਜੁੜਨ ਦਾ ਹੈ। ਜਾਤੁਪਾਤ, ਵਰਣੁਭੇਦ, ਦਿਸ਼ਾੁਭੇਦ ਤੋਂ ਉੱਪਰ ਉੱਠ ਕੇ ਪ੍ਰੇਮ ਦਾ ਪੰਧ ਤੈਅ ਕਰਨਾ ਸਿਖਾਇਆ ਹੈ। ਇਸ ਪ੍ਰੇਮ ਅਤੇ ਪਰਮ ਧਰਮ ਨੂੰ ਪ੍ਰਚਾਰਨ ਹਿਤ ਹੋਂਦ ਵਿਚ ਆਈਆਂ ਸੰਸਥਾਵਾਂ ਤੇ ਸੰਪਰਦਾਵਾਂ ਸਤਿਕਾਰ ਦੀਆਂ ਪਾਤਰ ਹਨ। ਇਹਨਾਂ ਦੀ ਸਾਂਝ ਗੁਰਮਤਿ ਦੀ ਗੰਗਾ ਨਾਲ ਹੈ।ਇਹ ਸੰਸਥਾਵਾਂ ਰੂਪੀ ਨਦੀਆਂ ਜੇ ਗੰਗਾ ਵਿਚ ਆ ਮਿਲਣ ਤਾਂ ਇਹ ਗੰਗਾ ਪਰਮੇਸ਼ਰ ਸਾਗਰ ਦਾ ਸੂਤਰਧਾਰ ਬਣਦੀ ਹੈ।ਪਰ ਜੇ ਇਹਨਾਂ ਅੰਦਰਲੀ ਨੇਕੀ ਦੀ ਆਤਮਾ ਅਲੋਪ ਹੋ ਜਾਏ ਤਾਂ ਸੰਸਥਾਵਾਂ ਤੇ ਸੰਪਰਦਾਵਾਂ ਮੁਰਦਾ ਹੋ ਜਾਂਦੀਆਂ ਹਨ।ਕੌਮੀ ਨਿੱਗਰਤਾ ਦਾ ਅੰਗ ਸੰਪਰਦਾਵਾਂ ਦੀ ਸਿਹਤਮੰਦੀ ਲਈ ਜਿੱਥੇ ਚਿੰਤਨ ਦੀ ਲੋੜ ਰਹਿੰਦੀ ਹੈ ਉੱਥੇ ਵਿਰੋਧੀ ਸ਼ਕਤੀਆਂ ਤੋਂ ਚੇਤੰਨ ਰਹਿਣ ਦੀ ਲੋੜ ਹੁੰਦੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਮੈਂਬਰਾਂ ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਹਰਜੀਤ ਸਿੰਘ ਮੁੱਖ ਸੰਪਾਦਕ ਸਿੱਖ ਫੁਲਵਾੜੀ, ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਰਮਿੰਦਰਪਾਲ ਸਿੰਘ ਖਾਲਸਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਕੁਲਵੰਤ ਸਿੰਘ ਸਿੱਖ ਫਰੰਟ, ਜਨਰਲ ਕਰਤਾਰ ਸਿੰਘ ਗਿੱਲ ਸੰਸਾਰ ਸਿੱਖ ਸੰਗਠਨ, ਜਸਬੀਰ ਸਿੰਘ ਸੁਖਮਨੀ ਸੁਸਾਇਟੀਆਂ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਅਤੇ ਸਮੂਹ ਭਾਈਚਾਰਕ ਜਥੇਬੰਦੀਆਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਕੌਮੀ ਖਾਨਾਜੰਗੀ ਨੂੰ ਰੋਕ ਕੇ ਕੌਮ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਸਭ ਦਾ ਮੁਢਲਾ ਫਰਜ ਹੈ। ਜਿਸ ਲਈ ਸ਼ੋਸ਼ਲ ਸਾਈਟਾਂ ਤੇ ਆਪ ਮੁਹਾਰੇ ਭਰ੍ਹਾੁਮਾਰੂ ਜੰਗ ਨੂੰ ਮੁੱਢੋਂ ਨਕੇਲ ਪਾਉਣ ਦੀ ਖੇਚਲ ਕੀਤੀ ਜਾਣੀ ਚਾਹੀਦੀ ਹੈ। ਲੋਕਤੰਤਰ ਦੀ ਪਹਿਰੇਦਾਰੀ ਕਰਦਿਆਂ ਕੌਮੀ ਸੰਸਥਾਵਾਂ ਦਾ ਅਕਸ਼ ਧੁੰਦਲਾ ਕਰਨ ਪਿੱਛੇ ਛੁਪੀਆਂ ਸ਼ਕਤੀਆਂ ਦੀ ਹਰ ਚਾਲ ਨੂੰ ਪਛਾਣਨਾ ਤੇ ਪਛਾੜਨਾ ਸਮੇਂ ਦੀ ਮੁਖ ਮੰਗ ਹੈ। ਪੰਥਕ ਤਾਲਮੇਲ ਸੰਗਠਨ ਕੜੀ ਬਣ ਕੇ ਇਸ ਸੇਵਾ ਨੂੰ ਨਿਭਾਉਣ ਲਈ ਤਤਪਰ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media