📝 ਅੱਜ ਦੀਆਂ ਸੁਰਖੀਆਂ…..
ਮਿਤੀ : 27 ਮਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਲੀਬੀਆਂ ਤੋਂ ਯੋਰਪ ਜਾ ਰਹੀ ਕਿਸ਼ਤੀ ਪਲਟਨ ਨਾਲ 5 ਦੀ ਮੌਤ –ਕਈ ਲਾਪਤਾ- ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਸਵਾਰ ਸਨ 100 ਯਾਤਰੀ।
▶ ਸੰਤ ਢੱਡਰੀਆਂ ਵਾਲੇ ਨੇ ਕਿਹਾ ਪੰਜਾਬ ਪੁਲਿਸ ‘ਤੇ ਵਿਸ਼ਵਾਸ਼ ਨਹੀਂ, ਮਾਮਲੇ ਦੀ ਹੋਵੇ ਸੀ.ਬੀ.ਆਈ ਜਾਂਚ – 30 ਮਈ ਨੂੰ ਡੀ.ਸੀ ਦਫਤਰਾਂ ਨੂੰ ਮੰਗ ਪੱਤਰ ਦੇਣ ਦਾ ਕੀਤਾ ਐਲਾਨ।
▶ ਮਹਿਤਾ ਵਿਖੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਸੰਤ ਸਮਾਜ ਦੇ ਸੰਤਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਸੰਤ ਢੱਡਰੀਆਂ ਵਾਲਾ ਮੌਜ਼ੂਦਾ ਹਾਲਾਤਾਂ ਲਈ ਜਿੰਮੇਦਾਰ – ਇਸ ਲਈ ਮੰਗੇ ਮੁਆਫੀ – ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਵੀ ਉਠਾਏ ਸਵਾਲ।
▶ ਹਰਿਆਣਾ ਦੇ ਸੋਨੀਪਤ ਤੋਂ ਚੰਡੀਗੜ੍ਹ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ‘ਚ ਟਾਈਮਰ ਲਗਾ ਕੇ ਕੀਤਾ ਗਿਆ ਬੰਬ ਧਮਾਕਾ – ਡਰਾਈਵਰ ਸਮੇਤ 7 ਜਖਮੀ।
▶ ਪਿਪਲੀ ਨੇੜੇ ਹੋਏ ਬੱਸ ਬੰਬ ਧਮਾਕੇ ਦੀ ਜਾਂਚ ਲਈ ਏ.ਡੀ.ਜੀ.ਪੀ ਹਰਿਆਣਾ ਦੀ ਅਗਵਾਈ ‘ਚ ਐਸ.ਆਈ.ਟੀ ਦਾ ਕੀਤਾ ਗਿਆ ਗਠਨ, ਸੁਰੱਖਿਆ ਵੀ ਵਧਾਈ।
▶ ਲੁਧਿਆਣਾ ਪੁਲਿਸ ਵਲੋਂ ਬੱਬਰ ਖਾਲਸਾ ਦਾ ਸ਼ੱਕੀ ਗ੍ਰਿਫਤਾਰ।
▶ ਸ਼੍ਰੋਮਣੀ ਕਮੇਟੀ ਨੇ ਸੰਤ ਢਡਰੀਆਂ ਵਾਲਾ ਤੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਟਕਰਾਅ ਛੱਡ ਕੇ ਸਾਂਤੀ ਬਣਾ ਕੇ ਰੱਖਣ ਦੀ ਕੀਤੀ ਅਪੀਲ।
▶ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ- ਪੰਜਾਬ ਵਿੱਚ ਵੱਧ ਰਹੀਆਂ ਹਨ ਅਪਰਾਧਿਕ ਵਾਰਦਾਤਾਂ – ਮੁੱਖ ਮੰਤਰੀ ਸ੍ਰ. ਬਾਦਲ ਨਾਲ ਕਰਨਗੇ ਗੱਲਬਾਤ।
▶ ਸਾਂਪਲਾ ਦੇ ਬਿਆਨ ‘ਤੇ ਮੁੱਖ ਮੰਤਰੀ ਬਾਦਲ ਨੇ ਕਿਹਾ- ਪੰਜਾਬ ਵਿੱਚ ਹਾਲਾਤ ਖਰਾਬ ਨਹੀਂ – ਇੱਕਾ ਦੁੱਕਾ ਹੁੰਦੀਆਂ ਹਨ ਵਾਰਦਾਤਾਂ, ਹੋਰਨਾਂ ਸੂਬਿਆਂ ਨਾਲੋ ਪੰਜਾਬ ‘ਚ ਕਰਾਇਮ ਘੱਟ।
▶ ਸੁਖਬੀਰ ਬਾਦਲ ਵਲੋਂ 2017 ਚੋਣਾਂ ਦੀ ਤਿਆਰੀ – ਜਿਲ੍ਹਾ ਪ੍ਰਧਾਨਾ ਤੇ ਆਗੂਆਂ ਨਾਲ ਚੰਡੀਗ੍ਹੜ ‘ਚ ਕੀਤੀ ਮੀਟਿੰਗ।
▶ ਸ਼੍ਰੋਮਣੀ ਅਕਾਲੀ ਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ।
▶ ਮਾਨਸਾ ਦੇ ਪਿੰਡ ਦੋਦਾਂ ਕਲਾਂ ਦੇ ਕਿਸਾਨ ਅਵਤਾਰ ਸਿੰਘ ਵਲੋਂ ਜਹਿਰੀਲੀ ਚੀਜ਼ ਨਿਗਲ ਕੇ ਖੁੱਦਕੁਸ਼ੀ।
▶ ਪੰਜਾਬ ਹਰਿਆਣਾ ਹਾਈਕੋਰਟ ਨੇ ਜਾਟ ਰਾਖਵਾਕਰਨ ‘ਤੇ 21 ਜੁਲਾਈ ਤੱਕ ਲਗਾਈ ਅੰਤ੍ਰਿਮ ਰੋਕ।
▶ ਪੰਜਾਬ ਦਾ ਸਿਹਤ ਵਿਭਾਗ ਪੂਰੇ ਸੂਬੇ ‘ਚ ਬੋਤਲ ਬੰਦ ਪਾਣੀ ਤੇ ਬ੍ਰੈਡ ਦੇ ਸੈਂਪਲ ਭਰੇਗਾ – ਸੁਰਜੀਤ ਜਿਆਣੀ।
▶ ਹਿਮਾਚਲ ‘ਚ ਮਹਿੰਗੀ ਹੋਈ ਬਿਜਲੀ – 10 ਤੋਂ 20 ਪੈਸੇ ਪ੍ਰਤੀ ਯੂਨਿਟ ਰੇਟ ਵਧਿਆ।
▶ ਡਾਕਟਰਾਂ ਦੀ ਰਿਟਾਇਰਮੈਂਟ ਹੋਈ 65 ਸਾਲ – ਮੋਦੀ ਸਰਕਾਰ ਨੇ ਡਾਕਟਰਾਂ ਦੀ ਕਮੀ ਨੂੰ ਦੇਖਦਿਆਂ ਲਿਆ ਫੈਸਲਾ।
▶ ਬਿਹਾਰ ਦੇ ਸਾਬਕਾ ਸੀ.ਐਮ ਜੀਤਨ ਲਾਲ ਮਾਂਝੀ ਦੇ ਕਾਫਲੇ ‘ਤੇ ਗਯਾ ‘ਚ ਹੋਇਆ ਹਮਲਾ।
▶ ਐਨ.ਡੀ.ਏ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਪੀ.ਐਮ. ਮੋਦੀ ਨੇ ਕਿਹਾ – ਗਰੀਬਾਂ ਦਾ ਜੀਵਨ ਬਦਲ ਰਿਹਾ ਹੈ, ਮੇਰੀ ਸਰਕਾਰ ਗਰੀਬਾਂ ਨੂੰ ਸਮਰਪਿਤ- ਸੂਬਿਆਂ ਨੂੰ ਵੰਡਿਆ ਖਜਾਨਾ।
▶ ਦੇਸ਼ ਬਦਲ ਰਿਹਾ ਹੈ, ਪਰ ਕੁੱਝ ਲੋਕ ਦਿਮਾਗ ਨਹੀਂ ਬਦਲ ਰਹੇ – ਪੀ.ਐਮ ਮੋਦੀ।
▶ NEET-2 ਲਈ ਆਨਲਾਇਨ ਅਰਜ਼ੀਆਂ ਸ਼ੁਰੂ।
▶ ਮੁੰਬਈ ਦੀ ਕੈਮੀਕਲ ਫੈਕਟਰੀ ‘ਚ ਬੁਆਇਲਰ ਫਟਿਆ – 3 ਦੀ ਮੌਤ, ਕਈ ਜਖਮੀ।
▶ ਚੰਡੀਗੜ੍ਹ-ਜੈਪੁਰ ਇੰਟਰਸਿਟੀ ਟਰੇਨ ਰੋਜ਼ਾਨਾ ਚੱਲੇਗੀ – ਰੇਲ ਮੰਤਰੀ ਪ੍ਰਭੂ।
▶ ਫਰੀਦਕੋਟ ਅਜਮੇਰ ਸਿੰਘ ਉਰਫ ਜਿੰਮੀ ਇੰਕਾਊਂਟਰ ਮਾਮਲਾ – ਰਣਜੀਤ ਸਿੰਘ ਰਾਣਾ ਗ੍ਰਿਫਤਾਰ।
▶ ਫਰੀਦਕੋਟ ਪੁਲਿਸ ਨੇ ਗੈਂਗਸਟਰ ਬੈਠੇ ਹੋਣ ਦੇ ਸ਼ੱਕ ‘ਚ ਕਾਰ ‘ਤੇ ਕੀਤੀ ਫਾਇਰਿੰਗ।
▶ ਪ੍ਰਕਾਸ਼ ਸਿੰਘ ਰਿਪੋਰਟ ਜਨਤਕ ਹੋਵੇ ਅਤੇ ਜਾਟ ਅੰਦੋਨਲ ਦੌਰਾਨ ਹਿੰਸਾ ਦੀ ਜਾਂਚ ਸੁਪਰੀਮ ਕੋਰਟ ਦੇ ਰਿਟਾਇਡ ਜੱਜ ਤੋਂ ਕਰਵਾਈ ਜਾਵੇ – ਭੁਪਿੰਦਰ ਸਿੰਘ ਹੁੱਡਾ।
▶ ਜੰਮੂ ਕਸ਼ਮੀਰ ਵਿੱਚ ਕੂਪਵਾੜਾ ਦੇ ਨੌਗਾਮ ‘ਚ ਫੋਜ਼ ਨੇ 3 ਅੱਤਵਾਦੀ ਕੀਤੇ ਢੇਰ, 2 ਦੇ ਲੁੱਕੇ ਹੋਣ ਦਾ ਖਦਸ਼ਾ।
▶ ਮੁੱਖ ਸੰਸਦੀ ਸੱਕਤਰ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਤਰਨ ਤਾਰਨ (ਦਿਹਾਤੀ) ਦੇ ਪ੍ਰਧਾਨ ਬਣਾਏ ਗਏ।
▶ ਮੋਦੀ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਕਾਂਗਰਸ ਦਾ ਨਿਸ਼ਾਨਾ – ‘ਅਬ ਕੀ ਬਾਰ, ਬਰਬਾਦ ਹੋ ਗਏ ਯਾਰ’।
▶ ਪੰਜਾਬ ਦੇ 34 ਮਹਿਕਮਿਆਂ ਵੱਲ ਬਿਜਲੀ ਵਿਭਾਗ ਦਾ 530 ਕਰੋੜ ਬਕਾਇਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media