Thursday, June 18, 2026

ਦੱਸਵੀਂ ਦੀ ਪ੍ਰੀਖਿਆ ‘ਚ ਅੱਵਲ ਆਉਣ ‘ਤੇ ਵਿਦਿਆਰਥਣ ਦੀਕਸ਼ਾ ਸ਼ਰਮਾ ਸਨਮਾਨਿਤ

PPN2705201621

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ ) – ਰਾਮਗੜ੍ਹੀਆ ਭਾਈਬੰਦੀ ਸੰਸਥਾ ਦੇ ਅਧੀਨ ਚੱਲ ਰਹੇ ਰਾਮਸਰ ਪਬਲਿਕ ਸਕੂਲ, ਮਹੰਤ ਮੂਲ ਸਿੰਘ ਕਲੋਨੀ ਬਿਬੇਕਸਰ ਰੋਡ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰ: ਇਕਬਾਲ ਕੌਰ ਨੇ ਦੱਸਿਆ ਕਿ ਦਸਵੀਂ ਸ਼ੇਣੀ ਦੀ ਵਿਦਿਆਰਥਣ ਦੀਕਸ਼ਾ ਸ਼ਰਮਾ ਪੁੱਤਰੀ ਸ੍ਰੀ ਪਵਨ ਕੁਮਾਰ ਨੇ ਬੋਰਡ ਦੀ ਪ੍ਰੀਖਿਆ ਵਿੱਚ 80.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਅੱਵਲ ਪੁਜੀਸ਼ਨ ਹਾਸਲ ਕੀਤੀ ਹੈ।ਇਸ ਤੋਂ ਇਲਾਵਾ ਸਕੂਲ ਦੇ 7 ਹੋਰ ਵਿਦਿਆਰਥੀਆਂ ਨੇ ਫਸਟ ਡਵੀਜਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਇਕਬਾਲ ਕੌਰ ਨੇ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਪ੍ਰਿzੰਸੀਪਲ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਉਚ ਸਥਾਨ ਹਾਸਲ ਕੀਤੇ ਹਨ, ਉਨਾਂ ਦਾ ਸਿਹਰਾ ਵਿਦਿਆਰਥੀਆਂ ਤੇ ਅਧਿਆਪਕਾਵਾਂ ਦੀ ਸਖਤ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ।ਇਸ ਮੌਕੇ ਸ਼ੈਰੀ ਗੁਪਤਾ, ਕਮਲਪ੍ਰੀਤ ਕੌਰ, ਹਰਪ੍ਰੀਤ ਕੌਰ ਮਿਊਜ਼ਿਕ ਵਾਲੇ, ਅਮਨਪ੍ਰੀਤ ਕੌਰ, ਦਲਬੀਰ ਕੌਰ, ਮਨਿੰਦਰ ਕੌਰ, ਮਨਿੰਦਰ ਸਿੰਘ, ਹਰਪ੍ਰੀਤ ਕੌਰ, ਪਰਮਜੀਤ ਕੌਰ, ਸੁਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply