Saturday, July 18, 2026

ਦਾਤਾ ਬੰਦੀ ਛੋੜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਦਾ ਲਾਇਆ ਐਜੂਕੇਸ਼ਨਲ ਟਰਿੱਪ

PPN2805201613 PPN2805201614ਅੰਮ੍ਰਿਤਸਰ, 28 ਮਈ (ਪ੍ਰੀਤਮ ਸਿੰਘ)- ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸਕੂਲ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ ਸਾਹਿਬ ਰਾਮਤੀਰਥ ਦੇ ਵਿਦਿਆਰਥੀਆ ਨੂੰ ਪ੍ਰਿਸੀਪਲ ਹਰਸ਼ਰਨ ਕੌਰ ਜੀ ਦੀ ਦੇਖ-ਰੇਖ ਹੇਠ ਸਾਇੰਸ ਸਿਟੀ ਕਪੂਰਥਲਾ ਵਿਖੇ ਐਜੂਕੇਸ਼ਨਲ ਟਰਿੱਪ ਗਿਆ। ਇਸ ਟਰਿੱਪ ਵਿੱਚ ਸੱਤਵੀ ਅਤੇ ਅੱਠਵੀ ਕਲਾਸ ਦੇ ਸਾਰੇ ਵਿਦਿਆਰਥੀ ਨੇ ਭਾਗ ਲਿਆ।ਉਨਾਂ ਦੇ ਨਾਲ ਮੈਨੇਜਰ ਗੁਰਚਰਨ ਸਿੰਘ ਅਤੇ ਸਕੂਲ ਦੇ ਕੁਝ ਸਟਾਫ ਮੈਂਬਰ ਹਾਜ਼ਰ ਸਨ। ਵਿਦਿਆਰਥੀ ਗੁਰਮਰਿਆਦਾ ਅਨੁਸਾਰ ਪਾਠ ਅਤੇ ਵਾਹਿਗੁਰੂ ਜਾਪ ਕਰਦੇ ਹੋਏ ਗਏ ਅਤੇ ਉਥੇ ਪੁੱਜ ਕੇ ਵਿਦਿਆਰਥੀਆਂ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਏ ਗਏ। ਵਿਦਿਆਰਥੀਆਂ ਵੱਲੋਂ ਅਨੁਸਾਸ਼ਨ ਵਿੱਚ ਰਹਿ ਕੇ ਸਾਇੰਸ ਸਿਟੀ ਅੰਦਰ ਬਣਾਈਆਂ ਸਾਰੀਆਂ ਚੀਜਾਂ ਨੂੰ ਸਿੱਖਿਆਦਾਇਕ ਨਜ਼ਰੀਏ ਨਾਲ ਦੇਖਿਆ ਅਤੇ ਸਮਝਿਆ ਗਿਆ। ਇਸ ਤੋਂ ਇਲਾਵਾ ਸਾਇੰਸ ਸਿਟੀ ਵਿੱਚ ਵਿਦਿਆਰਥੀ ਨੂੰ ਧੂਮ ਥਇਏਟਰ, ਥ੍ਰੀ ਡੀ ਸ਼ੋਅ, ਲੇਜਰ ਸ਼ੋਅ, ਡਾਇਨੋ ਪਾਰਕ ਆਦਿ ਵੇਖ ਕੇ ਮੰਨੋਰਜ਼ਨ ਕੀਤਾ ਗਿਆ। ਇਸ ਤਰਾਂ ਸਾਰੇ ਵਿਦਿਆਰਥੀਆਂ ਨੇ ਸਫਲਤਾਪੂਰਵਕ ਐਜੂਕੇਸ਼ਨਲ ਟਰਿੱਪ ਤੇ ਗੁਰਮਰਿਆਦਾ ਅਨੁਸਾਰ ਪਾਠ ਅਤੇ ਵਾਹਿਗੁਰੂ ਜਾਪ ਕਰਦੇ ਹੋਏ। ਸਕੂਲ ਵਿਖੇ ਵਾਪਸੀ ਕੀਤੀ ਗਈ।ਇਸ ਮੋਕੇ ਮੈਡਮ ਰਾਜਵਿੰਦਰ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਮਮਤਾ ਸ਼ਰਮਾ, ਮੈਡਮ ਜਸਜੀਤ ਕੌਰ ਆਦਿ ਹਾਜਿਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply