ਪੱਟੀ, 28 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਦੇ 100 ਚੰਗੇ ਸਰਕਾਰੀ ਸਕੂਲਾਂ ਵਿਚ ਆਪਣੀ ਵਿਸ਼ੇਸ ਜਗ੍ਹਾਂ ਬਣਾਉਣ ਵਾਲੇ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਪਰਮਜੀਤ ਸਿੰਘ,ਜਿਲ੍ਹਾ ਸਾਇੰਸ ਸੁਪਰਵਾਇਜ਼ਰ ਤੇਜਿੰਦਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੇ ਦਿਸ਼ਾ ਨਿਰਦੇਸ਼ਾ ਤੇ ਸਕੂਲ ਵਿਚ ਵਿਸਵ ਜੈਵ-ਵਿਭਿੰਨਤਾ ਦਿਵਸ ਮਨਾਇਆ ਗਿਆ ।ਇਸ ਮੋਕੇ ਮੈਡਮ ਮਨਜੀਤ ਕੋਰ ਲੈਕਚਰਾਰ ਬਾਇੳ ਨੇ ਜੈਵ-ਵਿਭਿੰਨਤਾ ਦੀ ਮਹੱਤਤਾ,ਵਾਤਾਵਰਣ ਪ੍ਰਦੂਸ਼ਣ ਦਾ ਪ੍ਰਜਾਤੀਆਂ ਉਤੇ ਖਤਰਾ ਅਤੇ ਸੰਭਾਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਸਾਡੇ ਜੀਵਨ ਵਿਚ ਇਨ੍ਹਾਂ ਦਾ ਵਿਸ਼ੇਸ ਮਹੱਤਵ ਹੈ ।ਇਸ ਮੋਕੇ ਵੱਖ-ਵੱਖ ਜਮਾਤ ਵਿਦਿਆਰਥਣਾਂ ਦੇ ਭਾਸ਼ਣ ਮੁਕਾਬਲੇ ਲੇਖ ਮੁਕਾਬਲੇ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ।ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਕਿਰਨਬੀਰ ਕੋਰ ਗਿਆਰ੍ਹਵੀ ਆਰਟਸ,ਦੂਸਰਾ ਸਥਾਨ ਅਰਸਦੀਪ ਕੋਰ ਗਿਆਰ੍ਹਵੀ ਸਾਇੰਸ ਨੇ ਹਾਸ਼ਿਲ ਕੀਤਾ ।ਭਾਸ਼ਣ ਮੁਕਾਬਲੇ ਵਿਚ ਮਨੀਸ਼ਾ ਸ਼ਰਮਾ ਗਿਆਰ੍ਹਵੀ ਸਾਇੰਸ ਨੇ ਪਹਿਲਾ ਸਥਾਨ ਅਤੇ ਰਾਜਵਿੰਦਰ ਕੋਰ ਗਿਆਰ੍ਹਵੀਂ ਜਮਾਤ ਆਰਟਸ ਨੇ ਦੂਜਾ ਸਥਾਨ ਅਤੇ ਹਰਮਨਦੀਪ ਕੋਰ ਨੋਵੀਂ ਸੀ ਨੇ ਤੀਜਾ ਸਥਾਨ ਹਾਸ਼ਿਲ ਕੀਤਾ ।ਚਾਰਟ ਮੁਕਾਬਲੇ ਵਿਚ ਮਨਜਿੰਦਰ ਕੋਰ ਬਾਰ੍ਹਵੀਂ ਸਾਇੰਸ ਪਹਿਲਾ ਸਥਾਨ,ਮਨਦੀਪ ਕੋਰ ਸੱਤਵੀ ਏ ਦੂਜਾ ਸਥਾਨ ਅਤੇ ਜੋਤੀ ਛੇਵੀਂ ਬੀ ਤੀਸਰੇ ਸਥਾਨ ਤੇ ਰਹੀ ।ਇਸ ਮੋਕੇ ਮੈਡਮ ਪ੍ਰੇਮ ਲਤਾ,ਰਵੀ ਪ੍ਰਕਾਸ ਸ਼ਰਮਾ,ਜਸਬੀਰ ਕੋਰ,ਰੁਪਿੰਦਰ ਕੋਰ,ਜਸਪ੍ਰੀਤਕੋਰ,ਨਵਜੋਤ ਕੋਰ ਸਮੇਤ ਸਮੂਹ ਸਕੂਲ ਸਟਾਫ ਹਾਜ਼ਿਰ ਸਨ ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media