Friday, March 6, 2026

5.27 ਕਰੋੜ ਦੀ ਲਾਗਤ ਵਾਲੇਮੁੜ ਵਸੇਬਾ ਕੇਂਦਰ ਭੱਗੂਪੁਰ ਹਵੇਲੀਆਂ ਦਾ ਬੀਬਾ ਪ੍ਰਨੀਤ ਕੈਰੋਂ ਨੇ ਕੀਤਾ ਉਦਘਾਟਨ

PPN2805201620ਪੱਟੀ, 28 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- 5.27 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਮੁੜਵਸੇਬਾ ਕੇਂਦਰ ਭੱਗੂਪੁਰ ਹਵੇਲੀਆਂ ਦਾ ਉਦਘਾਟਨ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਨੇ ਕੀਤਾ। ਇਸ ਮੌਕੇ ਬੀਬਾ ਕੈਰੋਂ ਨੂੰ ਸਿਵਲ ਸਰਜ਼ਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਈਸ਼ਾ ਧਵਨ, ਮੁੜਵਸੇਬਾ ਕੇਂਦਰ ਦੇ ਇੰਚਾਰਜ ਡਾ. ਜਸਪ੍ਰੀਤ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਹਾਜਿਰ ਲੋਕਾਂ ਨੂੰ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਰੋਗੀਆਂ ਦੇ ਇਲਾਜ ਲਈ ਪੱਟੀ ਹਲਕੇ ਵਿੱਚ ਪਹਿਲਾਂ ਹੀ ਦੋ ਕੇਂਦਰ ਸਿਵਲ ਹਸਪਤਾਲ ਪੱਟੀ ਅਤੇ ਸਰਹਾਲੀ ਵਿਖੇ ਚਲ ਰਹੇ ਹਨ ਪਰ ਨਸ਼ੇ ਦੇ ਮਰੀਜ ਨੂੰ ਕੁੱਝ ਮਾਹਿਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਰੱਖਣ ਲਈ ਇਸ ਮੁੜਵਸੇਬਾ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।
5.27 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਕੇਂਦਰ ਨੂੰ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕੋਲੋ ਮਨਜੂਰ ਕਰਵਾਇਆ ਹੈ। ਕੈਰੋਂ ਪਰਿਵਾਰ ਨੇ ਇਹ ਬੀੜ੍ਹਾ ਚੁੱਕਿਆ ਹੈ ਕਿ ਪੱਟੀ ਹਲਕੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਯਤਨ ਕੀਤਾ ਜਾਵੇਗਾ। ਇਸ ਲਈ ਤੁਹਾਡੇ ਸਹਿਯੋਗ ਦੀ ਵੀ ਬਹੁਤ ਜਰੂਰਤ ਹੈ। ਤੁਸੀਂ ਸਾਰੇ ਇਹ ਅਹਿਦ ਕਰੋ ਕਿ ਆਪਣੇ ਆਲੇ-ਦੁਆਲੇ ਜੇਕਰ ਕੋਈ ਵੀ ਇਸ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੈ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਗਰੂਕ ਕਰਕੇ ਇਥੇ ਲੈ ਕੇ ਆਈਏ ਤਾਂ ਜੋ ਉਸਦਾ ਸਹੀ ਇਲਾਜ ਹੋ ਸਕੇ ਤੇ ਉਹ ਵਿਅਕਤੀ ਫਿਰ ਤੋਂ ਆਮ ਜਿੰਦਗੀ ਜੀਅ ਸਕੇ। ਇਸ ਮੌਕੇ ਬੀਬਾ ਕੈਰੋਂ ਨੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਈਸ਼ਾ ਧਵਨ ਵਲੋਂ ਦਿੱਤੀ ਜਾ ਰਹੀ ਡਿਊਟੀ ਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਚੇਅਰਮੈਨ ਪਨਸਪ ਪੰਜਾਬ ਅਜੇਪਾਲ ਸਿੰਘ ਮੀਰਾਂਕੋਟ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ, ਗੁਰਮੁੱਖ ਸਿੰਘ ਘੁੱਲਾ ਬਲ੍ਹੇਰ ਵਾਈਸ ਪ੍ਰਧਾਨ ਆਲ ਇੰਡੀਆ ਟਰੱਕ ਯੂਨੀਅਨ ਪੰਜਾਬ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੇ ਧੰਨਵਾਦੀ ਹਾਂ ਜਿੰਨਾ ਦੀ ਉੱਚੀ ਅਤੇ ਦੂਰਦਰਸ਼ੀ ਸੋਚ ਸਦਕਾ ਪੱਟੀ ਹਲਕੇ ਦਾ ਵਿਕਾਸ ਹੋ ਰਿਹਾ ਹੈ। ਕੈਰੋਂ ਪਰਿਵਾਰ ਨਸ਼ਿਆਂ ਦੇ ਕੋਹੜ ਤੋਂ ਇਸ ਹਲਕੇ ਨੂੰ ਮੁਕਤ ਕਰਨ ਸਖਤ ਮਿਹਨਤ ਕਰ ਰਿਹਾ ਹੈ ਜਿਸ ਦਾ ਸਬੂਤ ਪੱਟੀ ਹਲਕੇ ਵਿੱਚ ਦੋ ਨਸ਼ਾ ਛੁਡਾਊ ਕੇਂਦਰ ਤੇ ਇਹ ਮੁੜਵਸੇਬਾ ਕੇਂਦਰ ਦੀ ਸਥਾਪਨਾ ਹੈ। ਹੁਣ ਸਾਨੂੰ ਵੀ ਨਸ਼ੇ ਵਿੱਰੁਧ ਹੰਭਲਾ ਮਾਰਨ ਦੀ ਜਰੂਰਤ ਹੈ। ਜਿਵੇਂ ਪੰਜਾਬ ਵਿੱਚੋਂ ਅੱਤਵਾਦ ਖਤਮ ਕਰਨ ਲਈ ਆਪਾਂ ਸਾਰਿਆਂ ਮਿਲ ਕੇ ਸਹਿਯੋਗ ਦਿੱਤਾ ਸੀ ਉਸੇ ਤਰਾਂ ਇਸ ਨਸ਼ੇ ਦੇ ਅਤਵਾਦ ਨੂੰ ਖਤਮ ਕਰਨ ਲਈ ਇੱਕਜੁਟ ਹੋ ਕੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਦੇ ਵਿਰੱਧ ਡਟ ਜਾਈਏ। ਗੁਮਰਾਹ ਹੋਏ ਨਸ਼ਾ ਕਰਨ ਵਾਲਿਆਂ ਨੂੰ ਜਾਗਰੂਕ ਕਰ ਕੇ ਇਥੇ ਦਾਖਿਲ ਕਰਵਾਈਏ ਤਾਂ ਜੋ ਉਨਾਂ ਦੀ ਜ਼ਿੰਦਗੀ ਸੰਵਰ ਸਕੇ।
ਇਸ ਮੌਕੇ ਸਿਵਲ ਸਰਜ਼ਨ ਤਰਨਤਾਰਨ ਨੇ ਮੁੱਖ ਮੇਹਮਾਨ ਬੀਬਾ ਕੈਰੋਂ ਅਤੇ ਆਏ ਸਭ ਮੇਹਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪ ਚੇਅਰਮੈਨ ਪਨਗ੍ਰੇਨ ਇਕਬਾਲ ਸਿੰਘ ਮੈਣੀ, ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ, ਕਵਲਪ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ, ਸਰਪੰਚ ਕਸ਼ਮੀਰ ਸਿੰਘ ਕੈਰੋਂ, ਚੇਅਰਮੈਨ ਸ਼ਿੰਗਾਰ ਸਿੰਘ ਸਭਰਾ, ਸਰਪੰਚ ਜਤਿੰਦਰਤੇਜ ਸਿੰਘ ਧਗਾਣਾ, ਸਰਪੰਚ ਗੁਰਵਿੰਦਰ ਸਿੰਘ ਭਗੂੱਪੁਰ ਹਵੇਲੀਆਂ, ਸਰਪੰਚ ਗੁਰਨਾਮ ਸਿੰਘ ਭੱਗੂਪੁਰ, ਸਰਪੰਚ ਰਜਿੰਦਰ ਸਿੰਘ ਸਭਰਾ, ਸਰਪੰਚ ਹਰਜਿੰਦਰ ਸਿੰਘ ਚੰਬਲ, ਸਰਪੰਚ ਨਿਸ਼ਾਨ ਸਿੰਘ ਜੱਟਾ, ਸਰਪੰਚ ਸੁੱਖਜਿੰਦਰ ਸਿੰਘ ਬੱਠੇਭੈਣੀ, ਸਰਪੰਚ ਬਲਵਿੰਦਰ ਸਿੰਘ ਤੁੰਗ, ਸਰਪੰਚ ਦਿਲਬਾਗ ਸਿੰਘ ਚੀਮਾ, ਸੈਕਟਰੀ ਕੁਲਦੀਪ ਸਿੰਘ ਕੈਰੋਂ, ਵਿਕਰਮਜੀਤ ਸਿੰਘ ਵਿੱਕੀ, ਗੁਰਵੇਲ ਸਿੰਘ ਲੁਹਾਰੀਆ, ਵਿਨੋਦ ਖੰਨਾ ਆਦਿ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਅਤੇ ਮੋਹਤਬਰ ਹਾਜਿਰ ਸਨ। ਇਸ ਮੌਕੇ ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਸੰਧੂ, ਐਸ.ਐਚ.ਓ ਸਿਟੀ ਪੱਟੀ ਰਾਜਵਿੰਦਰ ਕੌਰ ਬਾਜਵਾ, ਐਸ.ਐਚ.ਓ ਸਦਰ ਬਿਕਰਮ ਸਿੰਘ, ਐਸ.ਐਚ.ਓ ਹਰੀਕੇ ਕਮਲਜੀਤ ਸਿੰਘ ਔਲਖ, ਜਿਲਾ ਐਪੀਡਿਮਾਲੋਜਿਸਟ ਡਾ. ਸਵਰਨਜੀਤ ਧਵਨ, ਐਸ.ਐਮ.ਓ ਪੱਟੀ ਡਾ. ਸੁਖਪਾਲ ਸਿੰਘ, ਐਸ.ਐਮ.ਓ ਕੈਰੋਂ ਡਾ. ਪਵਨ ਅਗਰਵਾਲ, ਵਿਰਸਾ ਸਿੰਘ ਪਨੂੰ ਆਦਿ ਹਾਜਿਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply