ਬਟਾਲਾ, 29 ਮਈ (ਨਰਿੰਦਰ ਬਰਨਾਲ)- ਸਿਖਿਆ ਵਿਭਾਂਗ ਬੀਤੇ ਦਿਨੀ ਮਾਸਟਰ ਕੇਡਰ ਤਂੋ ਮੁੱਖ ਅਧਿਆਪਕਾਂ ਦੀਆਂ ਕੀਤੀਆਂ ਤਰੱਕੀਆਂ ਵਿੱਚ ਸਰਕਾਰੀ ਮਿਡਲ ਸਕੂਲ ਹਸਨਪੁਰ ਕਲਾਂ ਵਿਖੇ ਬਤੌਰ ਸਾਇੰਸ ਅਧਿਆਪਕ ਪਿਛਲੇ ਵੀਹ ਸਾਲ ਤੋ ਸੇਵਾ ਨਿਭਾਅ ਰਹੇ ਸਨ।ਵਿਭਾਗ ਵੱਲੋ ਬੀਤੇ ਦਿਨ ਤਰੱਕੀ ਦੇ ਕੇ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ ਮੁਖ ਅਧਿਆਪਕ ਨਿਯੁੱਕਤ ਕੀਤਾ ਗਿਆ ਹੈ। ਮਿਡਲ ਸਕੂਲ ਦੇ ਮੁੱਖ ਅਧਿਆਪਕ ਦਲਜੀਤ ਸਿੰਘ ਤੇ ਸਮੁਚੇ ਸਟਾਫ ਵੱਲੋ ਇਕ ਸਾਦਾ ਪਰ ਪ੍ਰਭਾਂਵਸ਼ਾਲੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਪਾਰਟੀ ਵਿਚ ਸਕੂਲ ਵਿਦਿਆਰਥੀਆ ਵੱਲੋ ਗੀਤ ਤੇ ਕਵਿਤਾ ਆਦਿ ਪੇਸ਼ ਕੀਤੇ ਗਏ।ਜਿਕਰਯੋਗ ਹੈ ਕਿ ਨੀਰਾ ਕੁਮਾਰੀ ਆਪਣੇ ਵਿਸ਼ੇ ਵਿਚ ਪੂਰੀ ਮਾਹਿਰ ਹੋਣ ਤੇ ਨਾਲ ਨਾਲ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਤੇ ਲਗਨ ਦੇ ਨਾਲ ਮਿਹਨਤ ਕਰਵਾਊਦੇ ਸਨ। ਇਹਨਾ ਦੇ ਪੜ੍ਹਾਏ ਹੋਏ ਵਿਦਿਆਰਥੀ ਨੋਕਰੀਆ ਪ੍ਰਾਪਤ ਕਰਕੇ, ਸਕੂਲ ਅਤੇ ਅਧਿਆਪਕਾਂ ਦਾ ਮਾਣ ਵਧਾ ਰਹੇ ਹਨ। ਲੋੜਵੰਦ ਤੇ ਪੜਾਈ ਵਿਚ ਹੁਸ਼ਿਆਰ ਬੱਚਿਆਂ ਦੀ ਮਦਦ ਕਰਨੀ ਇਨਾਂ ਦਾ ਨਿਤ ਕਰਮ ਸੀ। ਇਥੇ ਸਕੂਲ ਸਟਾਫ ਵੱਲੋਂ ਨੀਰਾ ਕੁਮਾਰੀ ਨੂੰ ਤੋਹਫੇ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਨਵਨਿਯੁੱਕਤ ਨੀਰਾ ਕੁਮਾਰੀ ਵੱਲੋ ਵੀ ਸਕੂਲ ਨੂੰ ਆਰ ੳ ਸਿਸਟਮ ਭੇਟ ਕੀਤਾ ਗਿਆ। ਗੀਤ ਤੇ ਕਵਿਤਾ ਵਾਲੇ ਬੱਚਿਆ ਨੂੰ ਸਨਮਾਨ ਚਿੰਨ ਵੀ ਦਿਤੇ।ਇਸ ਮੌਕੇ ਸਕੂਲ ਵਿਚ ਮੁੱਖ ਅਧਿਆਪਕ ਸ੍ਰੀ ਦਲਜੀਤ ਸਿੰਘ ਮਾਹਨ, ਸਰਬਜੀਤ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਕੌਰ ਪੀ.ਟੀ.ਆਈ ਤੋ ਇਲਾਵਾ ਡਿੰਪਲ ਨਈਅਰ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media