Tuesday, April 28, 2026

ਅੰਜ਼ੂਮਨ ਫਰੋਗ-ਏ-ਅਦਬ ਵੱਲੋਂ ਆਯੋਜਿਤ ਸ਼ਾਮ-ਏ-ਗਜ਼ਲ ਦੋਰਾਨ ਦਿੱਲੀ ਦੇ ਫਨਕਾਰਾਂ ਨੇ ਸਰੋਤੇ ਕੀਲੇ

PPN2905201605ਸੰਦੌੜ (ਮਾਲੇਰਕੋਟਲਾ), 29 ਮਈ (ਹਰਮਿੰਦਰ ਸਿੰਘ ਭੱਟ) ਸ਼ਹਿਰ ਦੀ ਪ੍ਰਸਿੱਧ ਸਾਹਿਤਕ ਜੱਥੇਬੰਦੀ ਅੰਜੁਮਨ-ਏ-ਫਰੋਗ-ਏ- ਅਦਬ (ਰਜਿ.) ਮਾਲੇਰਕੋਟਲਾ ਵੱਲੋਂ ਸਥਾਨਕ ਸਾਗਰ ਰਿਜੋਰਟਸ ਵਿਖੇ ”ਸ਼ਾਮ-ਏ-ਗਜ਼ਲ” ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਦਿੱਲੀ ਘਰਾਣੇ ਦੇ ਫਨਕਾਰ ਉਸਤਾਦ ਜ਼ਮੀਰ ਅਹਿਮਦ, ਜ਼ੀਸ਼ਾਨ ਜ਼ਮੀਰ ਅਹਿਮਦ, ਮੋਨਿਸ ਜ਼ਮੀਰ ਅਹਿਮਦ ਅਤੇ ਦੂਜੇ ਫਨਕਾਰਾਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਫਰਜ਼ਾਨਾ ਆਲਮ ਮੁੱਖ ਸੰਸਦੀ ਸਕੱਤਰ, ਪੰਜਾਬ ਸਰਕਾਰ ਅਤੇ ਪਦਮ ਸ਼੍ਰੀ ਇਜ਼ਹਾਰ ਆਲਮ ਕੁੱਝ ਕਾਰਨਾਂ ਸਦਕਾ ਹਾਜ਼ਰ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਅਪਣੀ ਥਾਂ ਤੇ ਸਥਾਨਕ ਨਗਰ ਕੋਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਈਲ ਤੇ ਪ੍ਰਸਿੱਧ ਉਦਯੋਹਪਤੀ ਸ਼੍ਰੀ ਸਿਰਾਜ ਮਲਿਕ ਦੀ ਡਿਊਟੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਗਾ ਦਿੱਤੀ। ਜਿਹੜੇ ਕਿ ਇਸ ਸ਼ਾਮ-ਏ-ਗਜ਼ਲ ਵਿੱਚ ਸ਼੍ਰੀ ਗੁਰਮੇਲ ਸਿੰਘ, ਮੁਨਸ਼ੀ ਮੁਹੰਮਦ ਅਸ਼ਰਫ ਤੇ ਹੋਰਨਾਂ ਅਹੁਦੇਦਾਰਾਂ ਨਾਲ ਸ਼ਾਮਲ ਹੋਏ। ਪ੍ਰਿੰਸੀਪਲ ਸ਼੍ਰੀ ਮੁਹੰਮਦ ਅਸਰਾਰ ਨਿਜਾਮੀ ਤੇ ਮੁਕੱਰਮ ਸੈਫੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਕਾਰਵਾਈ ਪ੍ਰਸਿੱਧ ਲੇਖਕ ਸ਼੍ਰੀ ਐਮ.ਅਨਵਾਰ ਅੰਜੁਮ ਨੇ ਸੁਚੱਜੇ ਢੰਗ ਨਾਲ ਚਲਾਈ। ਅੰਜੁਮਨ ਦੇ ਪ੍ਰਧਾਨ ਡਾ.ਸਲੀਮ ਜੁਬੈਰੀ ਨੇ ਆਏ ਹੋਏ ਮਹਿਮਾਨਾਂ, ਫਨਕਾਰਾਂ ਤੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਫਨਕਾਰਾਂ ਦੀ ਜਾਣ-ਪਛਾਣ ਵੀ ਕਰਵਾਈ। ਇਸ ਸਮਾਗਮ ਵਿੱਚ ਪ੍ਰਿੰਸੀਪਲ ਸ਼੍ਰੀ ਇਰਸ਼ਾਦ ਅਹਿਮਦ ਖਾਂ, ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ, ਪ੍ਰਿੰਸੀਪਲ ਮੁਹੰਮਦ ਖਲੀਲ, ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਪ੍ਰੋ.ਮਨਜੂਰ ਹਸਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸ਼ਾਮ-ਏ-ਗਜ਼ਲ ਸਮਾਗਮ ਵਿੱਚ ਫਨਕਾਰਾਂ ਨੇ ਵੱਖ-ਵੱਖ ਸ਼ਾਇਰਾਂ ਦਾ ਕਲਾਮ ਅਪਣੀ ਮਧੂਰ ਅਵਾਜ ਵਿੱਚ ਸੁਣਾਕੇ ਖੂਬ ਵਾਹ-ਵਾਹ ਲੁੱਟੀ। ਇਨ੍ਹਾਂ ਗਜ਼ਲਾਂ ਨੂੰ ਵਿਸ਼ੇਸ਼ ਤੌਰ ਤੇ ਪਸੰਦ ਕੀਤਾ ਗਿਆ। ”ਯੇ ਦੋਲਤ ਵੀ ਲੇ ਲੋ ਯੇ ਸ਼ੋਹਰਤ ਵੀ ਲੇ ਲੋ”, ”ਸਰਕਤੀ ਜਾਏ ਹੇ ਰੁਖ ਸੇ ਨਕਾਬ ਆਹਿਸਤਾ ਆਹਿਸਤਾ”, ਹੰਗਾਮਾ ਹੇ ਕਿਉਂ ਬਰਪਾ ਥੋੜੀ ਸੀ ਜੋ ਪੀ ਲੀ ਹੇ” ਆਦਿ, ਫਨਕਾਰਾਂ ਨੇ ਅਪਣੀ ਪਸੰਦ ਦਾ ਕਲਾਮ ਤਾਂ ਸੁਣਾਇਆ ਹੀ ਪ੍ਰੰਤੂ ਸਰੋਤਿਆਂ ਨੇ ਉਨ੍ਹਾਂ ਤੋਂ ਅਪਣੀ ਪਸੰਦ ਦੀਆਂ ਹੋਰ ਗਜ਼ਲਾਂ ਵੀ ਸੁਣੀਆਂ। ਇਸ ਤਰ੍ਹਾਂ ਦੇਰ ਰਾਤ ਤੱਕ ਸ਼ਾਮ-ਏ-ਗਜ਼ਲ ਨੇ ਸਰੋਤਿਆਂ ਦੇ ਜਾਦੂ ਚਲਾਇਆ। ਅੰਜੁਮਨ ਦੇ ਅਹੁਦੇਦਾਰਾਂ ਡਾ.ਸਲੀਮ ਜੁਬੈਰੀ, ਐਮ.ਅਨਵਾਰ ਅੰਜੁਮ, ਮੁਹੰਮਦ ਜਮੀਲ, ਕਾਸ਼ਿਫ ਜਾਗੀਰਦਾਰ, ਮੁਹੰਮਦ ਨਾਸਿਰ, ਮੁਸ਼ਤਾਕ ਜੋਸ਼, ਨਦੀਮ ਖਾਂ, ਮੁਹੰਮਦ ਰਫੀਕ, ਜ਼ਹੂਰ ਅਹਿਮਦ ਚੋਹਾਨ, ਮਾਸਟਰ ਅਬਦੁਲ ਹਮੀਦ, ਲੈਕਚਰਾਰ ਸਾਬਰ ਅਲੀ ਜੁਬੈਰੀ ਤੇ ਅਨਵਾਰ ਬਾਗੀ ਨੇ ਮਹਿਮਾਨਾਂ ਤੇ ਫਨਕਾਰਾਂ ਨੂੰ ਅੰਜੁਮਨ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕਾਮਰੇਡ ਮੁਹੰਮਦ ਇਸਮਾਈਲ ਨੇ ਕਿਹਾ ਕਿ ਇਹ ਅੰਜੁਮਨ ਉਰਦੂ ਭਾਸ਼ਾ ਦੀ ਤਰੱਕੀ ਲਈ ਬਹੁਤ ਕੰਮ ਕਰ ਰਹੀ ਹੈ, ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਸਮਾਗਮ ਸ਼ਹਿਰ ਵਿੱਚ ਹੁੰਦੇ ਰਹਿਣੇ ਚਾਹੀਦੇ ਹਨ। ਅੰਜੁਮਨ ਦੇ ਜਿੰਮੇਦਾਰਾਂ ਨੂੰ ਇਸ ਸਮਾਗਮ ਲਈ ਮੁਬਾਰਕਬਾਦ ਦਿੰਦੇ ਹੋਏ ਸ਼੍ਰੀ ਇਸਮਾਈਲ ਨੇ ਕਿਹਾ ਕਿ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੂੰ ਜਰੂਰੀ ਕੰਮ ਸਦਕਾ ਸ਼ਹਿਰ ਤੋਂ ਬਾਹਰ ਜਾਣਾ ਪੈ ਗਿਆ, ਪ੍ਰੰਤੂ ਉਨ੍ਹਾਂ ਨੇ ਮੇਰੀ ਡਿਊਟੀ ਲਗਾਈ ਹੈ। ਕਾਮਰੇਡ ਇਸਮਾਈਲ ਨੇ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਦੇ ਅਖਤਿਆਰੀ ਕੋਟੇ ਚੋਂ ਅੰਜੁਮਨ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਦੇ ਅੰਤ ਵਿੱਚ ਮਾਸਟਰ ਸਾਬਰ ਅਲੀ ਜੁਬਰੈ ਨੇ ਮਹਿਾਮਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਸਰੋਤਿਆਂ ਦੇ ਦਿਲਾਂ ਤੇ ਬਹੁਤ ਹੀ ਚੰਗਾ ਅਸਰ ਛੱਡਦਾ ਹੋਇਆ ਇਹ ਸਮਾਗਮ ਸੰਪੰਨ ਹੋ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply