
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਛੋਟੇ ਬੱਚਿਆਂ ਨੂੰ ਪੜਾਈ ਪ੍ਰਤੀ ਹੋਰ ਵੀ ਉਤਸ਼ਾਹਿਤ ਤੇ ਆਕਰਸ਼ਿਤ ਬਣਾਉਣ ਦੇ ਮੰਤਵ ਨਾਲ ਖਾਲਸਾ ਪਬਲਿਕ ਸਕੂਲ ਜੀਟੀ ਰੋਡ ਅੰਮ੍ਰਿਤਸਰ ਵਿਖੇ ਚੌਥੀ ਜਮਾਤ ਦੇ ਵਿਦਿਆਰਥੀਆਂ ਦਾ ਮਾਡਲ ਕਲਾਸ ਪ੍ਰੈਜ਼ੈਂਟੇਸ਼ਨਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਵਿਦਿਆਰਥੀਆਂ ਦੇ ਵਲੋਂ ਬੇਮਿਸਾਲ ਪੇਸ਼ਕਾਰੀਆਂ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ।ਵਿਦਿਆਰਥੀਆਂ ਨੇ ਗੀਤ-ਸੰਗੀਤ, ਸਕਿਟ, ਸਮੂਹ ਗੀਤ, ਕੋਰੀਓਗ੍ਰਾਫੀ, ਲਘੁੂ-ਨਾਟਕ, ਡਾਂਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ-ਭੰਗੜੇ ਦੀ ਪੇਸ਼ਕਾਰੀ ਕੀਤੀ।ਮੁੱਖ ਮਹਿਮਾਨ ਪ੍ਰਿੰ: ਸਰਵਜੀਤ ਕੋਰ ਬਰਾੜ ਨੇ ਕਿਹਾ ਕਿ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਰੂਚੀ ਨੂੰ ਵਧਾਉਣ ਵਾਸਤੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ।ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਦੇ ਅੰਦਰ ਲੁਕੀ ਪ੍ਰਤਿਭਾ ਬਾਹਰ ਆਉਂਦੀ ਹੈ ਤੇ ਉਸ ਨੂੰ ਹੋਰ ਨਿਖਾਰ ਮਿਲਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਦਿਲਚਸਪੀ ਤੇ ਰੁਚੀ ਨੂੰ ਵਧਾਉਣ ਲਈ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦਰਮਿਆਨ ਤਾਲਮੇਲ ਹੋਣਾ ਬਹੁਤ ਜਰੂਰੀ ਹੈ।ਇਸ ਦੋਰਾਨ ਬੇਮਿਸਾਲ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕਰਨ ਦੇ ਨਾਲ ਨਾਲ ਮਾਨ ਸਨਮਾਨ ਵੀ ਕੀਤਾ ਗਿਆ।
ਇਸ ਮੋਕੇ ਇੰਚਾਰਜ ਹਰਵਿੰਦਰ ਕੋਰ, ਰਜਨੀ, ਸੁਮਨ, ਜੋਤੀ ਕੋਰ, ਹਿਨਾਂ ਸਿੰਘ, ਸੁਨੀਲ, ਜੋਤੀ ਸਚਦੇਵਾ, ਸਿਮੀ, ਤਜਿੰਦਰ ਕੋਰ, ਬਲਜਿੰਦਰ ਸਿੰਘ ਮੱਟੂ, ਹਰਪ੍ਰੀਤ ਕੋਰ, ਬਲਜੀਤ ਕੋਰ, ਨਰਿੰਦਰ ਸਿੰਘ, ਰਾਜਬੀਰ ਸਿੰਘ ਆਦਿ ਮੋਜੂਦ ਸਨ। ਕੈਪਸ਼ਨ:- ਬੇਮਿਸਾਲ ਪੇਸ਼ਕਾਰੀ ਕਰਨ ਵਾਲੀ ਵਿਦਿਆਰਥਣ ਅਰਸ਼ਪ੍ਰੀਤ ਕੋਰ, ਮਹਿਕਪ੍ਰੀਤ ਕੋਰ, ਰਮਨੀਤ ਕੋਰ ਤੇ ਪਲਕਪ੍ਰੀਤ ਕੋਰ ਆਦਿ ਦੇ ਨਾਲ ਪ੍ਰਿੰ: ਸਰਵਜੀਤ ਕੋਰ ਬਰਾੜ, ਇੰਚਾਰਜ ਹਰਿੰਦਰ ਕੋਰ ਤੇ ਹੋਰ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media