Sunday, April 26, 2026

1984 ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਕਮੇਟੀ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ – ਜੀ.ਕੇ

PPN1406201614

ਨਵੀਂ ਦਿੱਲੀ, 14 ਜੂਨ (ਪੰਜਾਬ ਪੋਸਟ ਬਿਊਰੋ)- ਕੇਂਦਰ ਸਰਕਾਰ ਵੱਲੋਂ 12 ਫਰਵਰੀ 2015 ਨੂੰ 1984 ਸਿੱਖ ਕਤਲੇਆਮ ਪੀੜੀਤਾਂ ਨੂੰ ਇਨਸਾਫ ਦਿਵਾਉਣ ਲਈ ਆਈ.ਪੀ.ਐਸ. ਅਧਿਕਾਰੀ ਪ੍ਰਮੋਦ ਅਸਥਾਨਾ ਦੀ ਅਗਵਾਈ ਵਿੱਚ ਬਣਾਈ ਗਈ ਐਸ.ਆਈ.ਟੀ ਵੱਲੋਂ 75 ਕੇਸਾਂ ਨੂੰ ਫਿਰ ਤੋਂ ਖੋਲ੍ਹਣ ਲਈ ਲਏ ਗਏ ਫੈਸਲੇ ਦੇ ਪਿੱਛੇ ਦਿੱਲੀ ਸਿੱਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਬੇਅੰਤ ਕੋਸ਼ਿਸ਼ਾਂ ਨੂੰ ਮੁੱਖ ਕਾਰਨ ਦੱਸਿਆ ਹੈ। ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ ਨੇ ਐਸ.ਆਈ.ਟੀ ਦੇ ਫੈਸਲੇ ਦਾ ਸੁਆਗਤ ਕਰਨ ਦੇ ਨਾਲ ਹੀ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਵੱਚਨਬੱਧਤਾ ਦੇ ਛੇਤੀ ਪੂਰਾ ਹੋਣ ਦੀ ਵੀ ਆਸ ਜਤਾਈ ਹੈ।
ਜੀ.ਕੇ. ਨੇ ਦੱਸਿਆ ਕਿ ਐਸ.ਆਈ.ਟੀ ਦੇ ਹੋਂਦ ‘ਚ ਆਉਣ ਤੋਂ ਬਾਅਦ ਕਮੇਟੀ ਵੱਲੋਂ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਵਿਭਾਗ ਐਸ.ਆਈ.ਟੀ ਦੀ ਮਦਦ ਲਈ ਬਣਾਇਆ ਗਿਆ ਸੀ ਜਿਸ ਵਿੱਚ ਕਾਨੂੰਨੀ ਵਿਭਾਗ ਮੁੱਖੀ ਜਸਵਿਸ਼ਦਰ ਸਿਸ਼ਘ ਜੌਲੀ ਦੀ ਪ੍ਰਧਾਨਗੀ ਹੇਠ ਸੁਪ੍ਰੀਮ ਕੋਰਟ ਦੀ ਵਕੀਲ ਸੁਖਬੀਰ ਕੌਰ ਬਾਜਵਾ ਨੂੰ ਬਤੌਰ ਓ.ਐਸ.ਡੀ ਦੀ ਜਿਸ਼ਮੇਵਾਰੀ ਸੌਂਪਦੇ ਹੋਏ ਪੀੜਤਾਂ ਨੂੰ ਸਬੂਤਾਂ ਦੇ ਨਾਲ ਕਮੇਟੀ ਦਫ਼ਤਰ ਆਉਣ ਦੀ ਅਪੀਲ ਕੀਤੀ ਗਈ ਸੀ। ਕਮੇਟੀ ਨੂੰ ਇਸ ਜੱਦੋਜਹਿਦ ਦੇ ਦੌਰਾਨ ਲਗਭਗ 300 ਕੇਸ ਪ੍ਰਾਪਤ ਹੋਏ ਸਨ ਜਿਸ ਵਿਚੋਂ 112 ਕੇਸਾਂ ਦੀ ਪੂਰਨ ਜਾਂਚ ਕਰਕੇ ਸਬੂਤਾਂ ਨੂੰ ਨਾਲ ਨੱਥੀ ਕਰਦੇ ਹੋਏ ਪਿਛਲੇ ਲਗਭਗ 7 ਮਹੀਨੇ ਦੇ ਦੌਰਾਨ ਐਸ.ਆਈ.ਟੀ ਦੇ ਕੋਲ 11 ਦਸੰਬਰ 2015 ਤੋਂ 25 ਮਈ 2016 ਦੇ ਵਿੱਚਕਾਰ 9 ਵਾਰ ਵਿੱਚ ਜਮਾ ਕਰਵਾਇਆ ਗਿਆ ਸੀ।
ਜੀ.ਕੇ ਨੇ ਉਕਤ 112 ਕੇਸਾਂ ਵਿੱਚੋਂ ਐਸ.ਆਈ.ਟੀ. ਵੱਲੋਂ 75 ਕੇਸਾਂ ਦੇ ਮੁੜ ਤੋਂ ਜਾਂਚ ਲਈ ਖੋਲ੍ਹਣ ਦੇ ਲਏ ਗਏ ਫੈਸਲੇ ਦੇ ਬਾਅਦ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂਆਂ ਦੀ ਮੁਸ਼ਕਿਲਾਂ ਵੱਧਣ ਦਾ ਵੀ ਦਾਅਵਾ ਕੀਤਾ। ਜੀ.ਕੇ ਨੇ ਦੱਸਿਆ ਕਿ ਇਨ੍ਹਾਂ 75 ਕੇਸਾਂ ਵਿੱਚ ਐਫ.ਆਈ.ਆਰ ਪਹਿਲਾਂ ਤੋਂ ਹੀ ਦਰਜ ਸੀ ਪਰ ਦਿੱਲੀ ਪੁਲਿਸ ਨੇ ਜਾਂਚ ਦੇ ਦੌਰਾਨ ਗਵਾਹਾਂ ਅਤੇ ਸਬੂਤਾਂ ਦੇ ਨਾ ਹੋਣ ਦਾ ਹਵਾਲਾ ਦੇ ਕੇ ਜਾਂਚ ਠਸ਼ਡੇ ਬਸਤੇ ਵਿੱਚ ਪਾ ਦਿੱਤੀ ਸੀ। ਜੀ.ਕੇ ਨੇ ਦਿੱਲੀ ਪੁਲਿਸ ਦੀ ਬਜਾਏ ਦੂੱਜੇ ਸੂਬੇ ਦੀ ਪੁਲਿਸ ਜਾਂ ਸੀ.ਬੀ.ਆਈ. ਤੋਂ ਉਂਕਤ ਕੇਸਾਂ ਦੀ ਜਾਂਚ ਕਰਵਾਉਣ ਦੀ ਵਕਾਲਤ ਕਰਦੇ ਹੋਏ ਦਿੱਲੀ ਪੁਲਿਸ ਦੀ ਪੁਰਾਣੀ ਕਾਰਜਪ੍ਰਣਾਲੀ ਨੂੰ ਸਿੱਖਾਂ ਨੂੰ ਇਨਸਾਫ ਨਾ ਮਿਲਣ ਦਾ ਦੋਸ਼ੀ ਵੀ ਦੱਸਿਆ। ਜੀ.ਕੇ ਨੇ ਖਾਸ ਤੌਰ ਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਦੇ ਕੇਸਾਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਵੀ ਐਸ.ਆਈ.ਟੀ. ਤੋਂ ਕੀਤੀ।
ਕਾਂਗਰਸੀ ਆਗੂ ਕਮਲਨਾਥ ਨੂੰ ਕਾਂਗਰਸ ਵੱਲੋਂ ਪੰਜਾਬ ਦਾ ਇੰਚਾਰਜ ਬਣਾਏ ਜਾਣ ਤੇ ਆਪਣਾ ਪ੍ਰਤੀਕਰਮ ਦਿਸ਼ਦੇ ਹੋਏ ਜੀ.ਕੇ ਨੇ ਕਮਲਨਾਥ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੇ 1984 ਵਿੱਚ ਹੋਏ ਹਮਲੇ ਦਾ ਮੁੱਖ ਹਮਲਾਵਰ ਵੀ ਕਰਾਰ ਦਿੱਤਾ। ਕਮਲਨਾਥ ਦੀ ਇਸ ਮਸਲੇ ਤੇ ਮੀਡੀਆ ਵਿੱਚ ਆਈ ਸਫਾਈ ਨੂੰ ਨਾਕਾਫੀ ਦੱਸਦੇ ਹੋਏ ਜੀ.ਕੇ. ਨੇ ਮਿਸ਼ਰਾ ਤੇ ਨਾਨਾਵਤੀ ਕਮਿਸ਼ਨ ਵਿੱਚ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸੰਜੈ ਸੂਰੀ ਵੱਲੋਂ ਕਮਲਨਾਥ ਦੇ ਖਿਲਾਫ ਦਿੱਤੇ ਗਏ ਐਫੀਡੈਵਿਟਾਂ ਦੀ ਦਿੱਲੀ ਪੁਲਿਸ ਵੱਲੋਂ ਠੀਕ ਢੰਗ ਨਾਲ ਜਾਂਚ ਨਹੀਂ ਕਰਨ ਦਾ ਵੀ ਇਲਜ਼ਾਮ ਲਗਾਇਆ। ਜੀ.ਕੇ ਨੇ 1984 ਵਿਚ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲੇ ਦੌਰਾਨ 2 ਸਿੱਖਾਂ ਦੇ ਸ਼ਹੀਦ ਹੋਣ ਅਤੇ ਅੱਜ ਵੀ ਦੀਵਾਰ ਤੇ ਗੋਲੀ ਦੇ ਨਿਸ਼ਾਨ ਹੋਣ ਦੀ ਵੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਕਾਂਗਰਸੀ ਮਾਨਸਿਕਤਾ ਅੱਜ ਵੀ ਸਿੱਖਾਂ ਦੇ ਖਿਲਾਫ ਨਹੀਂ ਬਦਲੀ ਹੈ।1984 ਵਿਚ ਸਿੱਖਾਂ ਤੇ ਤਸ਼ਦੱਦ ਕਰਨ ਤੋਂ ਬਾਅਦ ਜਿਸ ਪ੍ਰਕਾਰ ਕਾਂਗਰਸ ਨੇ ਰਾਜੀਵ ਗਾਂਧੀ ਦੀ ਅਗਵਾਹੀ ਵਿਚ 416 ਸੀਟਾਂ ਮਾਹੌਲ ਖਰਾਬ ਹੋਣ ਕਰਕੇ ਆਮ ਚੋਣਾਂ ਦੌਰਾਨ ਜਿੱਤਿਆ ਸਨ ਉਸੇ ਤਰਜ਼ ‘ਤੇ ਕਾਂਗਰਸ ਇੱਕ ਵਾਰ ਫਿਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਚੋਣਾਂ ਜਿੱਤਣ ਦਾ ਸੁਪਨਾ ਲੈ ਰਹੀ ਹੈ। ਜੀ.ਕੇ ਨੇ ਪੰਜਾਬ ਨਾਲ ਕਾਂਗਰਸ ਦੀਆਂ ਕੇਂਦਰ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਧੱਕਾ ਕਰਨ ਦਾ ਵੀ ਦੋਸ਼ ਲਗਾਇਆ। ਜੀ.ਕੇ ਨੇ ਰਾਹੁਲ ਗਾਂਧੀ ਦੇ ਕੱਲ ਦੇ ਪੰਜਾਬ ਦੌਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਸਿੱਖਾਂ ਨੂੰ ਗੋਲੀਆਂ ਨਾਲ ਤਾਂ ਖਤਮ ਨਹੀਂ ਕਰ ਸਕੀ ਪਰ ਹੁਣ ਨਸ਼ਿਆਂ ਦੇ ਕਲੰਕ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜੀ.ਕੇ. ਨੇ ਉਸ ਵੇਲੇ ਦੇ ਡੀ.ਸੀ.ਪੀ. ਜਾਟਵ ਅਤੇ ਕੌਲ ਦੀ ਭੂਮਿਕਾ ਨੂੰ ਵੀ ਸ਼ੱਕੀ ਕਰਾਰ ਦਿੱਤਾ। ਜੀ.ਕੇ ਨੇ ਦਾਅਵਾ ਕੀਤਾ ਕਿ ਕਮਲਨਾਥ ਗੁਰੁਦਵਾਰੇ ਤੇ ਹਮਲੇ ਦੇ ਦੌਰਾਨ ਲਗਭਗ 2 ਘੰਟੇ ਤੱਕ ਇਸ ਸਥਾਨ ਤੇ ਮੌਜੂਦ ਰਹੇ ਸਨ। ਜੀ.ਕੇ. ਨੇ ਸਵਾਲ ਕੀਤਾ ਕਿ ਕਮਲਨਾਥ ਆਪਣੀ ਪਾਰਟੀ ਮੁਖੀ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੀ ਲਾਸ਼ ਕੋਲ ਤਿੰਨ ਮੂਰਤੀ ਰੋਡ ਦੀ ਕੋਠੀ ਵਿੱਚ ਹੋਣ ਦੀ ਬਜਾਏ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਕੀ ਕਰ ਰਹੇ ਸਨ, ਜਦੋਂਕਿ ਉਹ ਗੁਰਦੁਆਰਾ ਰੋਜਾਨਾ ਆਉਣ ਵਾਲੇ ਸ਼ਰਧਾਲੂ ਵੀ ਨਹੀਂ ਸਨ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਦਰਸ਼ਨ ਸਿੰਘ, ਹਰਦੇਵ ਸਿੰਘ ਧਨੌਆ, ਬੀਬੀ ਧੀਰਜ ਕੋਰ, ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ ਲੁਬਾਣਾ, ਅਕਾਲੀ ਆਗੂ ਵਿਕਰਮ ਸਿੰਘ ਅਤੇ ਪੁਨਪ੍ਰੀਤ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply