Saturday, April 25, 2026

ਬਾਦਲ ਸਰਕਾਰ ਵੱਲੋ ਲੋਕਾਂ ਨੂੰ ਹੱਕ ਦੇਣ ਦੀ ਬਜ਼ਾਏ ਕੁੱਟਣਾ ਸ਼ਰਮਨਾਕ ਗੱਲ – ਪ੍ਰੋ: ਬਲਜਿੰਦਰ ਕੌਰ

Baljinder Kaur

ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਬਠਿੰਡਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਈ.ਜੀ.ਐਸ ਰਮਸਾ ਅਧਿਆਪਕਾਂ ਦੀ ਪੁਲਿਸ ਪ੍ਰਸ਼ਾਸ਼ਨ ਵੱਲੋ ਬੇ ਰਹਿਮੀ ਨਾਲ ਕੁੱਟਮਾਰ ਕਰਨਾ ਸੂਬਾ ਸਰਕਾਰ ਲਈ ਬੜੀ ਹੀ ਸ਼ਰਮਨਾਕ ਵਾਲੀ ਗੱਲ ਹੈ, ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਮਹਿੰਲਾ ਵਿੰਗ ਦੇ ਸੂਬਾ ਪ੍ਰਧਾਨ ਅਤੇ ਰਾਸ਼ਟਰੀ ਕਾਰੁਜਕਾਰਨੀ ਮੈਬਰ ਪ੍ਰੋ:ਬਲਜਿੰਦਰ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋ ਮੈਬਰ ਪਾਰਲੀਮੈਟ ਅਤੇ ਕੇਦਰੀ ਕੈਬਨਿੱਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸੂਬਾ ਪੰਜਾਬ ਅੰਦਰ ”ਧੀਆਂ ਬਚਾਓ, ਰੁੱਖ ਲਗਾਓ” ਦਾ ਪ੍ਰਚਾਰ ਕਰਨ ਦੇ ਵਿੱਚ ਕੋਈ ਕਸਰ ਨਹੀ ਛੱਡਦੀ ਪਰ ਦੂਜੇ ਪਾਸੇ ਜਦ ਇੰਨ੍ਹਾ ਹੀ ਧੀਆਂ ਨੂੰ ਆਪਣਾ ਹੱਕ ਲੈਣ ਲਈ ਸੜਕਾਂ ਤੇ ਉੱਤਰਨਾ ਪੈਦਾ ਹੈ ਅਤੇ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਇੰਨ੍ਹਾ ਧੀਆਂ ਦੀ ਕੁੱਟਮਾਰ ਕਰਦਾ ਹੈ, ਇਹ ਲੋਕਾਂ ਨੂੰ ਉਨ੍ਹਾਂ ਤੋ ਵੋਟਾਂ ਲੈਣ ਲਈ ਗੁਮਰਾਹ ਕਰਨ ਵਾਲੀ ਹੈ।ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਬੇ-ਰੁਜਗਾਰ ਨੋਜਵਾਨ ਲਕੇ ਲੜਕੀਆਂ ਨੂੰ ਨੋਕਰੀਆਂ ਦੇਣਾ, ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੂੰ ਪੱਕੇ ਕਰਨਾ ਤਾਂ ਸਰਕਾਰ ਦੀ ਹੀ ਜਿੰਮੇਵਾਰੀ ਬਣਦੀ ਹੈ ਪਰ ਨੋਜਵਾਨ ਲੜਕੇ ਲੜਕੀਆਂ ਨੂੰ ਪੁਲਿਸ ਵੱਲੋ ਸ਼ਰੇਆਮ ਸੜਕਾਂ ਤੇ ਕੁੱਟਣਾ ਤੇ ਉਨ੍ਹਾਂ ਦੀ ਬੇਇਜਤੀ ਕਰਨਾ ਅਤੀ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਨੂੰ ਨੋਕਰੀਆਂ, ਉਨ੍ਹਾਂ ਦਾ ਹੱਕ ਨਹੀ ਦੇਣਾ ਤਾਂ ਸਰਕਾਰ ਨੂੰ ਇੰਨ੍ਹਾ ਨੌਜਵਾਨਾਂ ਨੂੰ ਕੁੱਟਣ ਦਾ ਵੀ ਕੋਈ ਹੱਕ ਨਹੀ ਹੈ।ਉਨ੍ਹਾਂ ਕਿਹਾ ਅਕਾਲੀ-ਭਾਜਪਾ ਹੁਣ ਚਾਹੇ ਇੱਕ ਮੰਚ ਤੇ ਇੱਕਠੇ ਹੋਣ ਜਾਂ ਨਾਂ ਹੋਣ ਚਾਹੇ ਜਿੰਨੇ ਮਰਜੀ ਪੈਤਰੇ ਖੇਡ ਲੈਣ ਪ੍ਰੰਤੂ ਅਕਾਲੀ ਹੁੁਣ ਅਕਾਲੀ ਪੰਜਾਬ ਅੰਦਰ ਸਰਕਾਰ ਨਹੀ ਬਣਾ ਸਕਦੇ।ਇਸ ਮੌਕੇ ਮੀਨਾ ਮਿੱਤਲ, ਜਸਵਿੰਦਰ ਸਿੰਘ ਜਗ੍ਹਾ, ਐਡਵੋਕੇਟ ਛਿੰਦਰਪਾਲ ਸਿੰਘ, ਕੇਵਲ ਸਿੰਘ ਘੁਰਘਣੀ, ਨੀਲ ਗਰਗ, ਨਛੱਤਰ ਸਿੰਘ, ਹਰਦੀਪ ਸਿੰਘ, ਪਲਵਿੰਦਰ ਸਿੰਘ ਖਾਲਸਾ ਆਦਿ ਹੋਰ ਆਗੂ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply