Tuesday, July 7, 2026

ਬਾਬਾ ਜੰਡੂਪੀਰ ਸਲਾਨਾ ਮੇਲੇ ‘ਤੇ ਕਬੱਡੀ ਦੇ ਪ੍ਰਦਰਸ਼ਨੀ ਮੈਚ ਕਰਵਾਏ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਜੰਡੂਪੀਰ ਦੀ ਦਰਗਾਹ ‘ਤੇ ਸਲਾਨਾ 53ਵਾਂ ਮੇਲਾ ਨਾਲ ਮਨਾਇਆ ਗਿਆ।ਆਪਣੀਆਂ ਮੰਨਤਾਂ ਮੁਰਾਦਾਂ ਪੂਰੀਆਂ ਹੋਣ ਦੀ ਸੂਰਤ ਵਿਚ ਪੀਰ ਜੀ ਦੀ ਮਜਾਰ ‘ਤੇ ਸ਼ਰਧਾਲੂਆਂ ਨੇ ਸਿਜ਼ਦਾ ਕੀਤਾ।ਮਜਾਰ ਦੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਵਲੋਂ ਉਚੇਚੇ ਤੋਰ ਤੇ ਨਤਮਸਤਕ ਹੋਣ ਪਹੁੰਚੇ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਨੂੰ ਸਨਮਾਨਿਤ ਕੀਤਾ ਗਿਆ।ਵੱਖ ਵੱਖ ਭਜਨ ਮੰਡਲੀਆਂ, ਕਵਾਲਾਂ ਤੇ ਪੰਜਾਬੀ ਗਾਇਕਾਂ ਵਲੋਂ ਭਜਨਾਂ ਦਾ ਗੁਣਗਾਣ ਕੀਤਾ ਗਿਆ। ਇਸ ਅਵਸਰ ‘ਤੇ ਕਬੱਡੀ ਦੇ ਪ੍ਰਦਰਸ਼ਨੀ ਮੈਚ ਕਰਾਉਣ ਤੋਂ ਇਲਾਵਾ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।ਮੋਕੇ ਮੁੱਖ ਸੇੋਵਾਦਾਰ ਬਾਬਾ ਮਹਿੰਦਰ ਸਿੰਘ, ਕੁਲਵੰਤ ਸਿੰਘ, ਬਲਬੀਰ ਸਿੰਘ ਮੱਟੂ, ਸ਼ਿਵ ਸਿੰਘ ਮੱਟੂ, ਵੀਨਾਂ, ਦਮਨਪ੍ਰੀਤ ਕੋਰ, ਲਵਪ੍ਰੀਤ ਸਿੰਘ, ਮਹਿਕਪ੍ਰੀਤ ਕੋਰ ਮੋਕੇ ਤੇ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply