ਕੁਰਾਨ ਸ਼ਰੀਫ ਦੀ ਬੇਅਦਬੀ ਨੂੰ ਮੈਂਬਰ ਪਾਰਲੀਮੈਂਟ ਨੇ ਦੱਸਿਆ ਮੰਦਭਾਗਾ
ਬਠਿੰਡਾ, 27 ਜੂਨ (ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਉਨ੍ਹਾਂ ਪੰਜਾਬ ਬੋਲਦਾ ਪ੍ਰੋਗਰਾਮ ‘ਚ ਆਪਣੇ ਅਧਿਅਪਕ ਪਿਤਾ ਜੀ ਨਾਲ ਮਜਾਕੀਆ ਗੱਲਬਾਤ ਲੋਕਾਂ ਸਾਹਮਣੇ ਰੱਖੀ ਸੀ ਤੇ ਉਹ ਅਧਿਆਪਕਾਂ ਦੇ ਨਹੀਂ ਸਿਸਟਮ ਦੇ ਖਿਲਾਫ ਹਨ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਮੁਰਦਾਬਾਦ ਤੇ ਧਰਨਿਆਂ ਦਾ ਸੂਬਾ ਬਣ ਗਿਆ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਸਰਕਾਰੀ ਸਕੂਲ ਦੁਪਹਿਰ ਦਾ ਖਾਣਾ ਖੁਆਉਣ ਵਾਲੇ ਅਦਾਰੇ ਬਣਾ ਕੇ ਰੱਖ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋਂ ਲਏ ਜਾਂਦੇ ਗੈਰਵਿੱਦਿਅਕ ਕੰਮਾਂ ਕਾਰਨ ਮੁਕਾਬਲੇਬਾਜੀ ਦੇ ਇਸ ਦੌਰ ‘ਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲ ਪਛੜ ਗਏ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਅਧਿਆਪਕਾਂ ਤੋਂ ਫਾਲਤੂ ਕੰਮ ਨਹੀਂ ਲਏ ਜਾਣਗੇ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਆਪਣੇ ਐਮ ਪੀ ਲੈਂਡ ਫੰਡਾਂ ਚੋਂ ਸਭ ਤੋਂ ਵੱਧ ਰਾਸ਼ੀ ਸਿੱਖਿਆ ਤੇ ਸਿਹਤ ਨੂੰ ਦਿੱਤੀ ਹੈ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਖਿਲਾਫ ਦਰਜ ਕੇਸ ‘ਚ ਕੈਪਟਨ ਅਮਰਿੰਦਰ ਸਿੰਘ ਦੇ ਚੁੱਪ ਰਹਿਣ ਸਬੰਧੀ ਉਨ੍ਹਾਂ ਆਖਿਆ ਕਿ ਇਸ ਤੋਂ ਸਪਸ਼ਟ ਹੈ ਕਿ ਕਾਂਗਰਸੀ ਤੇ ਅਕਾਲੀ ਦਲ ਆਪੋ ਵਿੱਚ ਰਲੇ ਹੋਏ ਹਨ ਮਲੇਰਕੋਟਲਾ ‘ਚ ਕੁਰਾਨ ਸ਼ਰੀਫ ਦੀ ਬੇਅਦਬੀ ਨੂੰ ਮੈਂਬਰ ਪਾਰਲੀਮੈਂਟ ਨੇ ਮੰਦਭਾਗਾ ਦੱਸਿਆ ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਉੱਥੋਂ ਦੇ ਮੁਸਲਿਮ ਨੇਤਾ ਨੇ ਆਪ ਅਤੇ ਕਾਂਗਰਸ ਦੇ ਲੋਕਾਂ ਤੇ ਕੇਸ ਦਰਜ ਕਰਵਾਕੇ ਮਾਮਲੇ ਦਾ ਸਿਆਸੀਕਰਨ ਕਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਪੰਜਾਬ ‘ਚ ਪਿਛਲੇ ਕੁਝ ਸਮੇਂ ਦੌਰਾਨ ਹੋਈਆਂ ਕਤਲ ਤੇ ਕਾਤਲਾਨਾ ਹਮਲੇ ਦੇ ਦੋਸ਼ੀਆਂ ਦੀਆਂ ਵਾਰਦਾਤਾਂ ਦੇ ਕਿਸੇ ਦੋਸ਼ੀ ਦੇ ਨਹੀਂ ਫੜਿਆ ਗਿਆ ਹੈ ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਹਾਲਤ ਨਿਘਰ ਗਈ ਹੈ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਸ ਤਰਾਂ ਦੇ ਲੋਕਾਂ ਖਿਲਾਫ ਜਾਂਚ ਕਰਵਾਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
Punjab Post Daily Online Newspaper & Print Media