📝 ਅੱਜ ਦੀਆਂ ਸੁਰਖੀਆਂ…..
ਮਿਤੀ : 29 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸੰਗਰੂਰ- ਪੁਲਿਸ ਵਲੋਂ ਮਾਲੇਰਕੋਟਲਾ ਬੇਅਦਬੀ ਮਾਮਲੇ ਦੇ ‘ਚ ਪਿਓ ਪੁੱਤਰ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ ਕਰਨ ਦਾ ਦਾਅਵਾ।
▶ ਬਹਿਬਲ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਵਲੋਂ ਰਿਪੋਰਟ ਤਿਆਰ – 30 ਜੂਨ ਨੂੰ ਕੀਤੀ ਜਾਵੇਗੀ ਪੇਸ਼।
▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ – ਜੋਰਾ ਸਿੰਘ ਰਿਪੋਰਟ ਮਿਲਣ ‘ਤੇ ਦੋਸ਼ੀਆਂ ਖਿਲਾਫ ਨਿਰਪੱਖਤਾ ਨਾਲ ਕੀਤੀ ਜਾਵੇਗੀ ਕਾਰਵਾਈ।
▶ ਬਠਿੰਡਾ ਦੇ ਭਗਤਾ ਭਾਈ ਵਿਖੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਪਿੰਡ ਵਾਲਿਆਂ ਨੇ ਡੀ.ਸੀ ਦਫਤਰ ਸਾਹਮਣੇ ਦਿੱਤਾ ਧਰਨਾ – ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ।
▶ ਸ਼੍ਰੋਮਣੀ ਕਮੇਟੀ ਨੇ ਭਗਤਾ ਭਾਈ ਵਿਖੇ ਬੇਅਦਬੀ ਮਾਮਲੇ ਦੀ ਕੀਤੀ ਨਿੰਦਾ।
▶ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਦਾ ਬਿਆਨ – ਮਲੇਰਕੋਟਲਾ ਪੂਰੀ ਤਰਾਂ ਸ਼ਾਂਤ, ਨਹੀਂ ਵਿਗੜ੍ਹਣ ਦਿਆਂਗੇ ਹਾਲਾਤ।
▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਰਾਜਾਸਾਂਸੀ ਵਿੱਚ ਦੋ ਦਿਨਾਂ ਸੰਗਤ ਦਰਸ਼ਨ ਸ਼ੁਰੂ।
▶ ਕਸ਼ਮੀਰ ਦੀ ਸਰੁੱਖਿਆ ਨੀਤੀ ‘ਚ ਵੱਡਾ ਬਦਲਾਅ – ਬਖਤਰਬੰਦ ਗੱਡੀਆਂ ਤੋਂ ਬਿਨ੍ਹਾਂ ਨਹੀਂ ਚੱਲਣਗੇ ਫੋਜ਼ੀ – ਨੀਮ ਫੋਜ਼ੀ ਦਲਾਂ ਦੀਆਂ ਗੱਡੀਆਂ ਨੂੰ ਲੱਗਣਗੀਆਂ ਸਟੀਲ ਪਲੇਟਾਂ –ਗੋਲੀਆਂ ਦਾ ਨਹੀਂ ਹੋਵੇਗਾ ਅਸਰ।
▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਅੱਤਵਾਦੀਆਂ ਨਾਲ ਮੁਕਾਬਲਾ ਖਤਮ – ਸੁਰੱਖਿਆ ਜਵਾਨਾਂ ਨੇ ਇੱਕ ਅੱਤਵਾਦੀ ਕੀਤਾ ਢੇਰ – ਅਸਲਾ ਬਰਾਮਦ।
▶ 4-6 ਮਾਰਗੀ ਬਣਨਗੀਆਂ ਸੂਬੇ ਦੀਆਂ ਸੜਕਾਂ – ਸੜਕਾਂ ਦੇ ਵਧੀਆ ਨੈਟਵਰਕ ਵਾਲਾ ਦੂਜਾ ਸੂਬਾ ਬਣੇਗਾ ਪੰਜਾਬ-ਸੁਖਬੀਰ ਬਾਦਲ।
▶ ਸਤੰਬਰ-ਅਕਤੂਬਰ ਤੱਕ ਕਾਂਗਰਸ ਦਾ ਮੈਨੀਫੈਸਟੋ ਹੋਵੇਗਾ ਤਿਆਰ – ਮਨਪ੍ਰੀਤ ਬਾਦਲ।
▶ ਰੋਪੜ ਵਿੱਚ ਨਜਾਇਜ਼ ਮਾਈਨਿੰਗ ਰੋਕਣ ਲਈ ਸਤਲੁਜ ਦੇ ਕਿਨਾਰੇ ਲੱਗੇਗੀ ਕੰਡਿਆਲੀ ਤਾਰ।
▶ ਹਰਿਆਣਾ ਵਿੱਚ ਵਧਿਆ ਬੱਸ ਕਿਰਾਇਆ – 75 ਪੈਸੇ ਦੀ ਜਗ੍ਹਾ 85 ਪੈਸੇ ਪ੍ਰਤੀ ਕਿਲੋਮੀਟਰ ਹੋਇਆ ਰੇਟ।
▶ ਰਾਸ਼ਟਰੀ ਮੁਸਲਿਮ ਮੰਚ ਨੇ ਪਾਕਿ ਹਾਈ ਕਮਿਸ਼ਨ ਅਬਦੁਲ ਬਾਸਿਤ ਨੂੰ ਇਫਤਾਰ ਪਾਰਟੀ ਦਾ ਦਿੱਤਾ ਸੱਦਾ ਕੀਤਾ ਰੱਦ।
▶ 7ਵੇਂ ਪੇਅ ਕਮਿਸ਼ਨ ਦੀ ਰਿਪੋਰਟ ਕੇਂਦਰ ਵਲੋਂ ਮੰਜੂਰ ਹੋਣ ਦੀ ਸੰਭਾਵਨਾ – 1 ਜਨਵਰੀ 2016 ਤੋਂ ਹੋਵੇਗੀ ਲਾਗੂ।
▶ ਮੁੰਬਈ ਦੇ ਵਰਲੀ ਥਾਣੇ ‘ਚ ਸ਼ਰਾਬੀ ਕੁੜੀ ਨੇ ਕੀਤਾ ਹੰਗਾਮਾ – ਪੁਲਿਸ ਮੁਲਾਜਮ ਨੂੰ ਮਾਰਿਆ ਥੱਪੜ।
▶ ਅਮਰਨਾਥ ਯਾਤਰਾ ਦਾ ਪਹਿਲਾ ਜਥਾ – 1 ਜੁਲਾਈ ਨੂੰ ਹੋਵੇਗਾ ਰਵਾਨਾ – ਸੁਰੱਖਿਆ ਕੀਤੀ ਮਜ਼ਬੂਤ।
▶ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਸਮਾਗਮ ਕਰਕੇ ਮਨਾਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ।
▶ ਅੰਨਾਂ ਹਜ਼ਾਰੇ ਨੇ ਆਪਣੇ ਬਾਰੇ ਬਣ ਰਹੀ ਫਿਲਮ ਦਾ ਪੋਸਟਰ ਕੀਤਾ ਰਿਲੀਜ਼।
▶ ਹਿਮਾਚਲ ਦੇ ਸੋਲਨ ‘ਚ ਸਾਬਕਾ ਸੰਸਦ ਮੈਂਬਰ ਵਿਕਰਮ ਸਿੰਘ ਦਾ ਦਿਹਾਂਤ।
▶ ਹਰਿਆਣਾ ਸਰਕਾਰ ਵਲੋਂ ਈ-ਬਿਜ਼ ਪੋਰਟਲ ਮਨਜ਼ੂਰ – ਈ-ਸਟੈਂਪਿੰਗ ਸੇਵਾ ਹੋਵੇਗੀ ਸ਼ੁਰੂ।
▶ ਹਰਿਆਣਾ ਸਰਕਾਰ ਵਲੋਂ ਪੰਜਾਬੀ ਅਕਾਦਮੀ ‘ਚ 8 ਮੈਂਬਰ ਸ਼ਾਮਿਲ – ਨਰਿੰਦਰ ਵਿਰਕ ਡਿਪਟੀ ਚੇਅਰਮੈਨ ਅਤੇ ਅਸ਼ਵਨੀ ਕੁਮਾਰ ਡਾਇਰੈਕਟਰ ਬਣਾਏ।
▶ ਪਟਿਆਲਾ – ਭਾਖੜਾ ਨਹਿਰ ਵਿੱਚ ਡਿੱਗਾ ਟਰੱਕ – ਤੈਰ ਕੇ ਬਚਿਆ ਡਰਾਇਵਰ– ਕਲੀਨਰ ਲਾਪਤਾ।
▶ ਹਿਮਾਚਲ ਅਤੇ ਉਤਰਾਖੰਡ ‘ਚ ਆਉਂਦੇ 3-4 ਦਿਨਾਂ ‘ਚ ਭਾਰੀ ਮੀਂਹ ਦੀ ਚਿਤਾਵਨੀ।
▶ ਕਾਂਗਰਸ ਦੇ ਰਾਣਾ ਸੋਢੀ ਦਾ ਬਿਆਨ – ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਬਾਰੇ ਗੰਭੀਰ ਨਹੀਂ ਪੰਜਾਬ ਸਰਕਾਰ ।
▶ ਕਸਬਿਆਂ ਤੇ ਸ਼ਹਿਰਾਂ ਦੇ ਵਿਕਾਸ ਲਈ ਖਰਚੇ ਜਾ ਰਹੇ ਹਨ 4000 ਕਰੋੜ- ਸੁਖਬੀਰ ਬਾਦਲ
▶ 6 ਮਹੀਨਿਆਂ ਬਾਅਦ ਬੰਗਲਾ ਦੇਸ਼ ਤੋਂ ਮਿਲਿਆ ਦਿੱਲੀ ਤੋਂ ਅਗਵਾ ਹੋਇਆ ਬੱਚਾ – 30 ਜੂਨ ਨੂੰ ਭਾਰਤ ਆਵੇਗਾ ਸੋਨੂੰ।
▶ ਥਾਣੇ (ਮੁੰਬਈ) – ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਕੈਸ਼ ਸਕਿਊਰਟੀ ਕੰਪਨੀ ਤੋਂ ਲੁੱਟੇ 12 ਕਰੋੜ – ਕੈਸ਼ ਵੈਨ ‘ਚ ਕੈਸ਼ ਰੱਖਣ ਸਮੇਂ ਹੋਈ ਵਾਰਦਾਤ।
▶ ਸਿੱਖ ਨੌਜਵਾਨ ਦੀ ਜੋਰਦਾਰ ਮਾਰਕੁਟਾਈ ਖਿਲਾਫ ਸਿੱਖ ਜਥੇਬੰਦੀਆਂ ਨੇ ਬੰਗਾ ਵਿੱਚ ਕੱਢਿਆ ਰੋਸ ਮਾਰਚ-ਬੱਸ ਸਟੈਂਡ ਸਾਹਮਣੇ ਲਾਇਆ ਧਰਨਾ।
▶ ਅਮਰਾਵਤੀ (ਮਹਾਰਾਸ਼ਟਰ) ਵਿਖੇ ਇੱਕ ਪਰਿਵਾਰ ਦੇ 6 ਮੈਂਬਰਾਂ ਵਲੋਂ ਆਤਮ ਹੱਤਿਆ।
▶ ਰਾਧਾ ਸਵਾਮੀ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media