Sunday, March 15, 2026

ਮੀਂਹ ਦਾ ਪਾਣੀ ਘਰਾਂ ਵਿਚ ਵੜਣ ਅਤੇ ਗਲੀ ਪੱਕੀ ਨਾ ਹੋਣ ਕਾਰਣ ਪਿੰਡ ਵਾਸੀਆਂ ਜਤਾਇਆ ਰੋਸ

PPN2806201604ਸੰਦੌੜ, 28 ਜੂਨ (ਹਰਮਿੰਦਰ ਸਿੰਘ ਭੱਟ)- ਪਿੰਡ ਸ਼ੇਰਗੜ ਚੀਮਾ ਨਿਵਾਸੀ ਗੁਰਮੀਤ ਸਿੰਘ, ਜੁਗਰਾਜ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ ਅਤੇ ਬਲਬੀਰ ਸਿੰਘ ਬੀਰਾ ਨੇ ਇਕ ਲਿਖਤੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰਾਂ ਨੂੰ ਆਉਂਦੀ ਗਲੀ ਨੂੰ ਬੀਤੇ ਕੁੱਝ ਦਿਨ੍ਹਾਂ ਤੋਂ ਪੁੱਟ ਦਿੱਤਾ ਗਿਆ।ਕਿਉਂਕਿ ਗਲੀ ਕਾਫੀ ਨੀਂਵੀ ਸੀ ਜਿਸ ਕਰਕੇ ਉਸ ਨੂੰ ਉਚਾ ਚੁੱਕ ਕੇ ਬਣਾਉਣਾ ਸੀ, ਪਰ ਪਿੰਡ ਦੀ ਸਰਪੰਚ ਮਨਜੀਤ ਕੌਰ ਦੇ ਪਤੀ ਜੋਰਾ ਸਿੰਘ ਨੇ ਸਾਡੇ ਕੋਲ 1000-1000 ਰੁਪਏ ਵੀ ਲਏ ਹਨ।ਉਨ੍ਹਾਂ ਕਿਹਾ ਕਿ ਗਲੀ ਨੂੰ ਪੁੱਟੀ ਨੂੰ 3 ਹਫਤੇ ਦਾ ਸਮਾਂ ਹੋ ਗਿਆ ਹੈ, ਜਿਸ ਕਰਕੇ ਸਾਨੂੰ ਲੰਘਣ ਵਿਚ ਔਖ ਆ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਗਲੀ ਵਿਚ ਪਾਈ ਭਰਤੀ ਕਾਰਣ ਕੱਲ ਪਏ ਮੀਂਹ ਕਾਰਣ ਮੀਂਹ ਦਾ ਪਾਣੀ ਘਰਾਂ ਵਿਚ ਵੜ ਗਿਆ।ਜਦ ਮੁਹੰਮਦ ਸਲੀਮ ਪੰਚਾਇਤ ਸੈਕਟਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਰਪੰਚ ਨੂੰ ਹੀ ਪਤਾ ਹੈ।ਉਧਰ ਸਰਪੰਚ ਦੇ ਪਤੀ ਜੋਰਾ ਸਿੰਘ ਨੇ ਦੱਸਿਆ ਕਿ ਗਲੀ ਨੂੰ ਛੇਤੀ ਹੀ ਬਣਾਇਆ ਜਾ ਰਿਹਾ ਹੈ ਉਨ੍ਹਾਂ ਉਕਤ ਵਿਅਕਤੀਆਂ ਤੋਂ ਰੁਪਏ ਲੈਣ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਗਲੀ ਵਿਚ ਮਿੱਟੀ ਪਾਉਣ ਲਈ ਪੈਸੇ ਇਕੱਠੇ ਕੀਤੇ ਗਏ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply