ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ ਬਿਊਰੋ)-ਸੈਲਫ ਡਿਫੈਂਸ ਅਕੈਡਮੀ ਆਫ ਮਾਰਸ਼ਲ ਆਰਟ ਦੀ ਟੈਕਨੀਕਲ ਡਾਇਰੈਕਟਰ ਅਤੇ ਚੀਫ ਕੋਚ ਮਨਜੀਤ ਕੋਰ ਦੇ ਵਲੋਂ ਤਾਇਕਵਾਂਡੋ ਖਿਡਾਰੀਆਂ ਦੇ ਬੈਲਟ ਟੈਸਟ ਲਏ ਗਏ।ਜਿਸ ਵਿਚ ਕੋਰੀਅਨ ਮਾਰਸ਼ਲ ਆਰਟ ਤਾਇਕਵਾਂਡੋ ਅਕੈਡਮੀ ਪੰਜਾਬ ਦੇ ਪ੍ਰਧਾਨ ਅਭਿਲਾਸ਼ ਕੁਮਾਰ ਅਤੇ ਜਨਰਲ ਸਕੱਤਰ ਪਰਵਿੰਦਰ ਕੁਮਾਰ ਦੀ ਦੇਖ ਰੇਖ ਵਿਚ ਖਿਡਾਰੀਆਂ ਨੇ ਯੈਲੋ ਬੈਲਟ ਦੀ ਪ੍ਰੀਖਿਆ ਪਾਸ ਕੀਤੀ। ਚੀਫ ਕੋਚ ਮਨਜਂੀਤ ਕੋਰ ਨੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਬੈਲਟ ਪ੍ਰਦਾਨ ਕਰਦਿਆਂ ਕਿਹਾ ਕਿ ਉਹ ਪਿਛਲੇ ਦੱਸ ਸਾਲਾਂ ਤੋਂ ਲੜਕੀਆਂ ਨੂੰ ਸਵੈ ਰੱਖਿਆ ਦੇ ਗੁਣ ਸਿਖਾ ਰਹੇ ਹਨ ਤਾਂ ਕਿ ਜਰੂਰਤ ਪੈਣ ਤੇ ਲੜਕੀਆਂ ਆਪਣੀ ਰੱਖਿਆ ਆਪ ਕਰ ਸਕਣ। ਉਨ੍ਹਾਂ ਹਰੇਕ ਮਾਂ-ਬਾਪ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਬੇਟੀਆਂ ਨੂੰ ਆਤਮ ਰੱਖਿਆ ਸੈਲਫ ਡਿਫੈਂਸ ਦੇ ਗੁਣ ਸਿੱਖਣ ਲਈ ਜ਼ਰੂਰ ਪ੍ਰੇਰਿਤ ਕਰਨ, ਤਾਂ ਕਿ ਹਰ ਲੜਕੀ ਆਪਣੇ ਆਪ ਨੂੰ ਕਮਜੋਰ ਨਾਂ ਸਮਝੇ। ਯੈਲੋ ਬੈਲਟ ਪ੍ਰੀਖਿਆ ਪਾਸ ਕਰਨ ਵਾਲਿਆਂ ਵਿਚ ਮਮਤਾ, ਕੁਮਾਰੀ ਅੰਜੂ, ਸਿਮਰਨਜੀਤ ਕੋਰ, ਲਵਦੀਪ ਕੋਰ, ਮਨਪ੍ਰੀਤ ਕੋਰ, ਸਨਬੀਰ ਕੋਰ, ਪ੍ਰਿਯਾ, ਕੀਰਤੀ, ਜਸਕਰਨ ਸਿੰਘ, ਸਰਬਜੀਤ ਸਿੰਘ, ਨਵਜੋਤ ਸਿੰਘ ਅਤੇ ਨਵਪ੍ਰੀਤ ਸਿੰਘ ਆਦਿ ਦੇ ਨਾਮ ਸ਼ਾਮਲ ਹਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media