Friday, April 10, 2026

ਅਕਾਲੀ ਭਾਜਪਾ ਆਗੂਆਂ ਵਲੋਂ ਸੜਕ ‘ਤੇ ਪ੍ਰੀਮਿਕਸ ਪਾਉਣ ਦਾ ਉਦਘਾਟਨ

PPN2906201612
ਅੰਮ੍ਰਿਤਸਰ, 29 ਜੂਨ (ਜਸਬੀਰ ਸਿੰਘ ਸੱਗੂ) ਸਥਾਨਕ ਨਗਰ ਨਿਗਮ ਵਾਰਡ ਨੰ. 37 ਅਤੇ 58 ਵਿੱਚ ਪੈਂਦੀ ਮਹੱਤਵਪੂਰਨ ਸੜਕ ਉੱਪਰ 3 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਅਕਾਲੀ ਭਾਜਪਾ ਨੇਤਾਵਾਂ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਜ਼ਿਲਾ ਕਾਰਜਕਾਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਭਾਜਪਾ ਦੇ ਕੌਮੀ ਸਕੱਤਰ ਸ਼੍ਰੀ ਤਰੁਣ ਚੁੱਗ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।  ਇਸ ਮੌਕੇ ਬੋਲਦਿਆ ਉਕਤ ਆਗੂਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਵਲੋਂ ਭੇਜੀ ਗਈ ਗਰਾਂਟ ਨਾਲ ਇਹ ਮਹੱਤਵਪੂਰਨ ਸੜਕ ਮੁਕੰਮਲ ਕੀਤੀ ਜਾ ਰਹੀ ਹੈ।ਇਸ ਮੌਕੇ ਤੇ ਕੋਂਸਲਰ ਬੀਬੀ ਦਲਬੀਰ ਕੌਰ, ਕੌਂਸਲਰ ਦਿਲਬਾਗ ਸਿੰਘ, ਗੁਰਮੀਤ ਸਿੰਘ ਰੂਬੀ, ਅਮਨਦੀਪ ਸਿੰਘ ਮੂਲੇਚੱਕ, ਇੰਡੀਅਨਜੀਤ ਸਿੰਘ, ਸ਼ਾਮ ਸੁੰਦਰ, ਸਤੀਸ਼ ਸੇਠੀ, ਅਜੈ ਬਹਿਲ, ਪ੍ਰਗਟ ਸਿੰਘ, ਨਰਿੰਦਰ ਬਹਿਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਮਹਿਤਾ, ਵਿੱਕੀ ਭਾਟੀਆ, ਅਸ਼ੋਕ ਕੁਮਾਰ, ਗੌਰਵ ਕੁਮਾਰ, ਜਗੀਰੀ ਲਾਲ, ਪ੍ਰੀਤਮ ਸਿੰਘ, ਸੰਜੀਵ ਮਹਾਜਨ, ਪ੍ਰਦੀਪ ਮਹਾਜਨ, ਸੁਨੀਲ ਸ਼ਰਮਾ, ਸੰਜੀਵ ਕੁਮਾਰ, ਬੀ.ਐਮ ਸੋਨੀ, ਅੰਕੁਸ਼ ਅਰੋੜਾ, ਸੁਰਜੀਤ ਸਿੰਘ, ਸਚਿਨ, ਸਰਬਜੋਤ ਸਿੰਘ ਸਾਬੀ, ਨਵਦੀਪ ਭੋਲੂ, ਪ੍ਰਭਜੀਤ ਸਿੰਘ, ਪੁਸ਼ਪਿੰਦਰ ਸਿੰਘ ਪਾਰਸ, ਅਰਵਿੰਦਰ ਸਿੰਘ, ਸੁਰਜੀਤ ਸਿੰਘ ਡੀ.ਸੀ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply