Monday, August 10, 2026

ਖਾਲਸਾ ਕਾਲਜ ਵਿੱਚ ਗੁਰੂ ਅੰਗਦ ਦੇਵ ਟੀਚਰ ਲਰਨਿੰਗ ਸੈਂਟਰ ਦਾ ਹੋਇਆ ਉਦਘਾਟਨ

PPN0207201608

ਨਵੀਂ ਦਿੱਲੀ, 1 ਜੁਲਾਈ (ਪੰਜਾਬ ਪੋਸਟ ਬਿਊਰੋ)-ਬਾਬਾ ਬੰਦਾ ਸਿੰਘ ਬਹਾਦਰ ਤੇ ਸੀ.ਬੀ.ਐਸ.ਈ. ਆੱਨਲਾਈਨ ਨਿਬੰਧ ਪ੍ਰਤੀਯੋਗਿਤਾ ਕਰਵਾਏਗੀ।ਇਸ ਗੱਲ ਦਾ ਐਲਾਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਿਮ੍ਰਤੀ ਇਰਾਨੀ ਨੇ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਗੁਰੂ ਅੰਗਦ ਦੇਵ ਟੀਚਰ ਲਰਨਿੰਗ ਸੈਂਟਰ ਦੇ ਉਦਘਾਟਨ ਮੌਕੇ ਕੀਤਾ। ਮੰਤਰਾਲੇ ਨੇ ਪੰਡਿਤ ਮਦਨ ਮੋਹਨ ਮਾਲਵੀਯ ਨੈਸਨਲ ਮਿਸ਼ਨ ਆਨ ਟੀਚਰ ਐਂਡ ਟ੍ਰੇਨਿੰਗ ਦੇ ਤਹਿਤ ਇਹ ਸੈਂਟਰ ਖਾਲਸਾ ਕਾਲਜ ਵਿਚ ਖੋਲਿਆ ਹੈ।
ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਯੋਗੇਸ਼ ਤਿਆਗੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਰਾਜਸਭਾ ਮੈਂਬਰ ਅਤੇ ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ, ਸੈਂਟਰ ਦੇ ਚੇਅਰਮੈਨ ਪ੍ਰੋਫੈਸਰ ਏ.ਕੇ ਬਖਸ਼ੀ, ਕਾਲਜ ਦੇ ਪ੍ਰਿੰਸੀਪਲ ਤੇ ਸੈਂਟਰ ਦੇ ਡਾਈਰੈਕਟਰ ਡਾ. ਜਸਵਿੰਦਰ ਸਿੰਘ, ਜੁਆਇੰਟ ਡਾਈਰੈਕਟਰ ਡਾ. ਵਿਮਲ ਰੱਥ, ਪ੍ਰੋਫੈਸਰ ਕੇ.ਵੀ ਭਾਨੂਮੂਰਤੀ ਅਤੇ ਸਾਬਕਾ ਪ੍ਰੋਫੈਸਰ ਐਨ.ਕੇ ਚੱਡਾ ਮੰਚ ਤੇ ਮੌਜੂਦ ਸਨ।
ਇਰਾਨੀ ਨੇ ਇਸ ਸੈਂਟਰ ਨੂੰ ਵਿਰਲਾ ਅਦਾਰਾ ਦੱਸਦੇ ਹੋਏ ਭਵਿੱਖ ਵਿਚ ਚੰਗੇ ਅਧਿਆਪਕ ਇਥੋਂ ਤਿਆਰ ਹੋਣ ਦੀ ਵੀ ਆਸ ਜਤਾਈ। ਸੈਂਟਰ ਦੀ ਸਥਾਪਨਾ ਲਈ ਪ੍ਰੋਫੈਸਰ ਏ.ਕੇ ਬਖਸ਼ੀ ਅਤੇ ਡਾ. ਵਿਮਲ ਰੱਥ ਵੱਲੋਂ ਕੀਤੇ ਗਏ ਕਾਰਜਾਂ ਦੀ ਵੀ ਉਨਾਂ੍ਹ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੈਂਟਰ ਵਿਦਿਆਰਥੀਆਂ ਨੂੰ ਈ-ਲਰਨਿੰਗ ਰਾਹੀਂ ਪੜਾਉਣ ਦੀ ਦਿਸ਼ਾ ਵਿਚ ਵੀ ਖਰੜਾ ਤਿਆਰ ਕਰਨ ਵਿੱਚ ਵੱਡੀ ਮਦਦ ਕਰੇਗਾ।ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੀ.ਬੀ.ਐਸ.ਈ. ਵੱਲੋਂ ਵੱਡੇ ਪੱਧਰ ਤੇ ਆਪਣੇ ਵਿਦਿਅਕ ਪਾਠਯਕਰਮ ਦਾ ਬਾਬਾ ਜੀ ਨੂੰ ਹਿੱਸਾ ਬਣਾ ਕੇ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਦੇਸ਼ ਵਿਦੇਸ਼ ਦੇ ਸਕੂਲਾਂ ਵਿਚ ਆੱਨਲਾਈਨ ਨਿਬੰਧ ਪ੍ਰਤੀਯੋਗਿਤਾ ਕਰਵਾਈ ਜਾਵੇਗੀ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ।  ਜੀ.ਕੇ. ਨੇ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਅਧਿਆਪਕ ਸਿਖਲਾਈ ਕੇਂਦਰ ਖਾਲਸਾ ਕਾਲਜ ਵਿਚ ਖੁਲਣ ਤੇ ਖੁਸ਼ੀ ਜਤਾਉਂਦੇ ਹੋਏ ਇਰਾਨੀ ਦਾ ਬਾਬਾ ਜੀ ਤੇ ਨਿਬੰਧ ਪ੍ਰਤੀਯੋਗਿਤਾ ਦਾ ਐਲਾਨ ਕਰਨ ਤੇ ਧੰਨਵਾਦ ਵੀ ਕੀਤਾ। ਜੀ.ਕੇ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਘਰ-ਘਰ ਤਕ ਪਹੁੰਚਾਉਣ ਵਾਸਤੇ ਦਿੱਲੀ ਕਮੇਟੀ ਨੇ ਜੋ ਉਪਰਾਲੇ ਸ਼ੁਰੂ ਕੀਤੇ ਸਨ ਉਸ ਵਿਚ ਸੀ.ਬੀ.ਐਸ.ਈ ਦਾ ਇਹ ਉਪਰਾਲਾ ਚਾਨਣ ਮੁਨਾਰਾ ਸਾਬਤ ਹੋਵੇਗਾ।ਸਿਰਸਾ ਨੇ ਭਾਰਤ ਸਰਕਾਰ ਵੱਲੋਂ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ।ਖਾਲਸਾ ਕਾਲਜ ਆਉਣ ਤੋਂ ਪਹਿਲਾ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਣ ਤੇ ਦਿੱਲੀ ਕਮੇਟੀ ਵੱਲੋਂ ਇਰਾਨੀ ਨੂੰ ਸਿਰੋਪਾ, ਸ਼੍ਰੀ ਸਾਹਿਬ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਵੀ ਭੇਂਟ ਕੀਤਾ ਗਿਆ।
ਤਿਆਗੀ ਨੇ ਸੈਂਟਰ ਨੂੰ ਯੂਨੀਵਰਸਿਟੀ ਵੱਲੋਂ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੰਦੇ ਹੋਏ ਕੇਂਦਰ ਦੀ ਸਹਾਇਤਾ ਨਾਲ ਗਰੀਬ ਅਤੇ ਅਮੀਰ ਦੋਨਾਂ ਤਕ ਉ-ਚ ਸਿੱਖਿਆ ਆਸਾਨੀ ਨਾਲ ਪੁਜਣ ਦਾ ਵੀ ਦਾਅਵਾ ਕੀਤਾ।ਸੈਂਟਰ ਦੀ ਮਦਦ ਨਾਲ ਸਕੂਲੀ ਅਤੇ ਉ-ਚ ਸਿੱਖਿਆ ਦੇਣ ਵਾਲੇ ਅਧਿਆਪਕਾਂ ਦੇ ਵਧੇਰੇ ਕੁਸ਼ਲ ਹੋਣ ਦਾ ਵੀ ਡਾ. ਜਸਵਿੰਦਰ ਸਿੰਘ ਨੇ ਭਰੋਸਾ ਜਤਾਇਆ।ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਮੈਂਬਰ ਸਾਹਿਬਾਨ ਵੀ ਇਸ ਮੌਕੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply