Saturday, February 21, 2026

ਨੈਸ਼ਨਲ ਰੂਰਲ ਖੇਡਾਂ ‘ਚ ਸ਼ਾਮਿਲ ਹੋਣਗੀਆਂ ਪੰਜਾਬ ਦੀਆਂ 5 ਮੈਰੀਕੋਮਾਂ

PPN1007201606

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਤਾਮਿਲਨਾਡੂ ਦੇ ਸ਼ਹਿਰ ਕੁੱਡਾਲੋਰ ਵਿੱਖੇ ਸਥਿਤ ਜਯਾਪ੍ਰੀਆ ਵਿਦਿਆਲਾ ਵਿਖੇ ਰੂਰਲ ਗੇਮਜ਼ ਫਡਰੇਸ਼ਨ ਆਫ ਇੰਡਿਆ ਦੇ ਵੱਲੋਂ ਅੰਡਰ 17, 19 ਤੇ 19 ਸਾਲ ਤੋ ਉਪਰਲੇ ਉਮਰ ਵਰਗ ਦੀਆਂ 26 ਅਗਸਤ ਤੋ ਲੈ ਕੇ 28 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਨੈਸ਼ਨਲ ਰੂਰਲ ਖੇਡਾ 2016 ਦੇ ਦੋਰਾਨ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਤੋ ਹਜ਼ਾਰਾਂ ਖਿਡਾਰੀ ਸ਼ਿਰਕਤ ਕਰਕੇ ਆਪਣੀ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰਨਗੇ, ਉੱਥੇ ਬਾਕਸਿੰਗ ਖੇਡ ਮੁਕਾਬਲਿਆਂ ਦੇ ਦੋਰਾਨ ਪੰਜਾਬ ਤੋ 5 ਮੈਰੀਕੋਮਾ ਬਨਾਮ ਬਾਕਸਿੰਗ ਖਿਡਾਰਣਾ ਬਾਕਸਿੰਗ ਰਿੰਗ ਵਿਚ ਆਪਣੀ ਕਲਾ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰਾਸ਼ਟਰੀ ਖੇਡ ਖਾਕੇ ‘ਤੇ ਚਮਕਾਉਣਗੀਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਨਾਲ ਸਬੰਧਤ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀਆ ਲਾਡਲੀਆਂ ਇੰਨ੍ਹਾਂ ਸ਼ਿਗਰਦਾਂ ਦੇ ਵਿਚ ਅਮਡਰ 17 ਸਾਲ ਉਮਰ ਵਰਗ ਦੇ 44 ਤੋ 46 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਰਨਜੀਤ ਕੋਰ, 46 ਤੋ 48 ਕਿਲੋਗ੍ਰਾਮ ਭਾਰ ਵਰਗ ਵਿਚ ਐਨਮ ਸੰਧੂ, 50 ਤੋ 52 ਕਿਲੋਗ੍ਰਾਮ ਭਾਰ ਵਰਗ ਵਿਚ ਨੀਤੂ, ਜਦੋਕਿ 19 ਸਾਲ ਉਮਰ ਵਰਗ ਦੇ 48 ਤੋ 50 ਕਿਲੋਗ੍ਰਾਮ ਭਾਰ ਵਰਗ ਦੇ ਵਿਚ ਰਜ਼ਨੀ ਤੇ 50 ਤੋ 52 ਕਿਲੋਗ੍ਰਾਮ ਭਾਰ ਵਰਗ ਵਿਚ ਅਰਸ਼ਪ੍ਰੀਤ ਸੰਧੂ ਦੇ ਨਾਮ ਸ਼ਾਮਿਲ ਹਨ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਦਿਆਂ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਨੇ ਦੱਸਿਆਂ ਕਿ ਇਕ ਰਸ਼ਮੀ ਚੋਣ ਟਰਾਇਲ ਪ੍ਰੀਕ੍ਰਿਆਂ ਦੇ ਦੋਰਾਨ ਇੰਨ੍ਹਾਂ ਖਿਡਾਰਣਾਂ ਦੀ ਚੋਣ ਕੀਤੀ ਗਈ ਹੈ, ਜਿੰਨ੍ਹਾਂ ਪਹਿਲਾ ਵੀ ਜ਼ਿਲ੍ਹਾਂ, ਸੂਬਾ ਤੇ ਰਾਸ਼ਟਰੀ ਪੱਧਰ ਤੇ ਬਾਕਸਿੰਗ ਖੇਡ ਮੁਕਾਬਲਿਆਂ ਵਿਚ ਆਪਣੀਆਂ ਵਿਰੋਧੀ ਖਿਡਾਰਣਾਂ ਨੂੰ ਚਿੱਤ ਕੀਤਾ ਹੈ।ਉਨਾਂ੍ਹ ਦੱਸਿਆਂ ਕਿ ਹੁਣ ਵੀ ਇਹ ਖਿਡਾਰਣਾਂ ਉਪਰੋਕਤ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਲਈ ਦਿਨ-ਰਾਤ ਕਰੜਾ ਅਭਿਆਸ ਕਰ ਰਹੀਆਂ ਹਨ ਅਤੇ ਬਾਕਸਿੰਗ ਖੇਡ ਖੇਤਰ ਨੂੰ ਇੰਨ੍ਹਾਂ 5 ਮੈਰੀਕੋਮਾ ਬਨਾਮ ਖਿਡਾਰਣਾਂ ਤੋ ਬਹੁਤ ਆਸਾਂ ਹਨ, ਜਦੋਕਿ ਇੰਨ੍ਹਾਂ ਦੀ ਵਿਸ਼ੇਸ਼ ਖੁਰਾਕ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆਂ ਕਿ ਪੰਜੇ ਖਿਡਾਰਣਾਂ ਵਿਸ਼ਵ ਚੈਪੀਅਨ ਮਹਿਲਾ ਬਾਕਸਰ ਐਮਸੀ ਮੈਰੀਕੋਮ ਨੂੰ ਆਪਣਾ ਅਦਰਸ਼ ਮੰਨਦੀਆਂ ਹਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply