Friday, July 17, 2026

ਪੀ.ਟੀ.ਆਈ, ਮਾਸਟਰ ਤੇ ਕੁੱਕਾਂ ਕੀਤੀ ਹੜਤਾਲ ਅਤੇ ਦਿੱਤਾ ਡੀ.ਸੀ ਨੂੰ ਦਿੱਤਾ ਮੰਗ ਪੱਤਰ

PPN1007201607

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਬੇਰੁਜ਼ਗਾਰਾਂ ਨੂੰ ਸਿਖਿਅਤ ਤੇ ਸੱਭਿਅਕ ਬਣਾਉਣ ਦੇ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸੀ-ਪਾਈਟ ਕੈਂਪ ਕਰਮਚਾਰੀ ਵੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਅਤੇ ਹੜਤਾਲ ਦੇ ਰਾਹ ਪੈ ਗਏ ਹਨ।ਇਸ ਸਿਲਸਿਲੇ ਤਹਿਤ ਹੜਤਾਲ ‘ਤੇ ਬੈਠੇ ਸੀ-ਪਾਈਟ ਕੈਂਪ ਰਣੀਕੇ ਦੇ ਮਾਸਟਰਾਂ, ਪੀਟੀਆਈ ਅਤੇ ਕੁੱਕ ਸਟਾਫ ਦੇ ਵੱਲੋਂ ਅੱਜ ਡੀਸੀ ਵਰੁਣ ਰੂਜ਼ਮ ਦੇ ਨਾਲ ਮੁਲਾਕਾਤ ਕਰਕੇ ਆਪਣਾ ਦੁੱਖੜਾ ਰੋਇਆ ਗਿਆ ਤੇ ਲਿਖਤੀ ਮੰਗ ਪੱਤਰ ਦਿੱਤਾ ਗਿਆ।ਇਸ ਪੱਤਰ ਵਿਚ ਸਮੂਹ ਸਟਾਫ ਵੱਲੋਂ ਮੰਗ ਕੀਤੀ ਗਈ ਹੈ ਕਿ ਦਸੰਬਰ 2011 ਤੋ ਸੋਧੇ ਹੋਏ ਵਿਭਾਗ ਦੇ ਪੈ ਸਕੈਲ ਅਤੇ ਗਰੇਡ ਲਾਗੂ ਕੀਤੇ ਜਾਣ।ਜਦ ਕਿ ਸੀ-ਪਾਈਟ ਦੇ ਸਾਰੇ ਕੇਡਰ ਆਪਣੇ ਬਣਦੇ ਪੁਰੇ ਪੇ ਸਕੇਲ ਲੈ ਰਹੇ ਹਨ, ਜਦੋ ਕਿ ਉਪਰੋਕਤ ਤਿੰਨ ਕੇਡਰ ਸੀ-ਪਾਈਟ ਮੁੱਖ ਧੁਰਾ ਹਨ।ਜਿੰਨ੍ਹਾਂ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਮੰਗ ਪੂਰੀ ਨਹੀ ਕੀਤੀ ਗਈ।ਉਨ੍ਹਾਂ ਦੱਸਿਆਂ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਤਿੰਨਾਂ ਕੇਡਰਾਂ ਦੇ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ਅਤੇ ਜਿਸ ਦੀ ਜ਼ਿੰਮੇਵਾਰੀ ਸੀ-ਪਾਈਟ ਵਿਭਾਗ ਦੀ ਹੋਵੇਗੀ।ਇਸ ਮੋਕੇ ਪੀਟੀਆਈ ਰਵਿੰਦਰ ਸਿੰਘ, ਪੀ.ਟੀ.ਆਈ ਰਵਿੰਦਰ ਸਿੰਘ, ਮਾਸਟਰ ਹਰਜੀਤ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਪ੍ਰਵੀਨ ਕੁਮਾਰ (ਤਿੰਨੇ ਕੁੱਕ) ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply