ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਇਸ ਸਾਲ ਵੀ ਵਿਦਿਆਰਥੀਆਂ ਦੀ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਦੀ ਪਹਿਲੀ ਪਸੰਦ ਬਣ ਗਿਆ ਹੈ। ਇਹ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦਾ ਇਕੋ-ਇਕ ਖ਼ੁਦਮੁਖਤਿਆਰ ਕਾਲਜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੀ. ਐੱਸ. ਸੀ. (ਆਨਰਜ਼) ਕਮਿਸਟਰੀ, ਫਿਜਿਕਸ, ਬੀ.ਏ. (ਆਨਰਜ਼) ਸੋਸ਼ਲ ਸਾਇੰਸ, ਬੀ.ਏ. ਇੰਗਲਸ਼ (ਆਨਰਜ਼) ਲਈ ਵਿਸ਼ੇਸ ਖਿੱਚ ਹੈ।
ਉਨ੍ਹਾਂ ਕਿਹਾ ਕਿ ਉਕਤ ਕੋਰਸਾਂ ਤੋਂ ਇਲਾਵਾ ਜਰਨਲਿਜ਼ਮ, ਫੈਸ਼ਨ ਡਿਜਾਇਨਿੰਗ, ਕਾਮਰਸ ਤੇ ਕੰਪਿਊਟਰ ਲਈ ਦਾਖਲਿਆਂ ਸਬੰਧੀ ਵੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਵਾਰ ਬੀ. ਐੱਸ. ਸੀ. ਐਗਰੀਕਲਚਰ ਵਿੱਚ ਮੈਰਿਟ ਬਹੁਤ ਉੱਚੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਾਇੰਸ ਦੀਆਂ ਐੱਮ. ਐੱਸ. ਸੀ. ਕਮਿਸਟਰੀ, ਫਿਜਿਕਸ, ਬਾਟਨੀ, ਜ਼ੋਆਲੌਜੀ ਅਤੇ ਐਗਰੀਕਲਚਰ ਵਿੱਚ ਪਿਛਲੇ ਸਾਲਾਂ ਨਾਲੋਂ ਡੇਢ ਗੁਣਾਂ ਫਾਰਮ ਜਿਆਦਾ ਆਏ ਹਨ। ਕਾਲਜ ਨਾ ਕੇਵਲ ਪੰਜਾਬ ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸਾਂ ਲਈ ਖਿੱਚ ਦਾ ਕੇਂਦਰ ਹੈ। ਇਸ ਵਾਰ ਉੱਤਰ ਪ੍ਰਦੇਸ, ਬਿਹਾਰ ਤੇ ਆਸਾਮ ਤੋਂ ਵੀ ਦਾਖਲੇ ਲਈ ਵਿਦਿਆਰਥੀ ਆ ਰਹੇ ਹਨ। ਐਮ.ਫਿਲ. ਕੋਰਸਾਂ ਦੇ ਟੈਸਟ-ਸੰਬੰਧੀ ਵੀ ਵਿਦਿਆਰਥੀਆਂ ਦੇ ਪਿਛਲੇ ਸਾਲ ਨਾਲੋ ਦੁੱਗਣੇ ਫਾਰਮ ਪਹੁੰਚੇ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਵਿੱਦਿਆ ਦੇ ਖੇਤਰ ਵਿੱਚ ਸਵਾ ਸੋ ਸਾਲ (੧੨੫ ਸਾਲ) ਪੂਰਾ ਕਰਨ ਵਾਲਾ ਸ਼ਾਨਮਤਾ ਕਾਲਜ ਹੈ। ਇਸ ਵਿਚ ਉੱਚ ਪਾਏ ਦਾ ਬੁਨਿਆਦੀ ਢਾਂਚਾ, ਸਾਰੇ ਬੱਚਿਆਂ ਲਈ ਆਰ. ਓ. ਦਾ ਸ਼ੁਧ ਪਾਣੀ, ਕੈਫ਼ਟੇੇਰੀਆ, ਵਿਸ਼ਾਲ ਲਾਇਬ੍ਰੇਰੀ, ਵੱਡੀਆਂ ਲੈਬਜ਼ ਅਤੇ ਖੁਲੀਆਂ ਗਰਾਉਂਡਾ ਦਾ ਪ੍ਰਬੰਧ ਵਿਦਿਆਰਥੀਆਂ ਲਈ ਵਧੇਰੇ ਖਿੱਚ ਦਾ ਕੇਂਦਰ ਹੈ। ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ ਕਈ ਤਰ੍ਹਾਂ ਦੇ ਵਜੀਫੇ ਹਨ। ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਮਾਫ ਹੁੰਦੀਆ ਹਨ। ਇਹ ਕਾਲਜ ੮੪ ਪ੍ਰੋਗਰਾਮ (ਕੋਰਸ) ਚਲਾਉਣ ਵਾਲਾ ਪੰਜਾਬ ਦਾ ਇਕੋ-ਇਕ ਵੱਡਾ ਕਾਲਜ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media