Thursday, July 30, 2026

ਵਿਧਾਇਕ ਜਲਾਲ ਉਸਮਾਂ ਨੇ ਬੁੱਟਰ ਖੁਰਦ ਵਿਖੇ ਕੀਤਾ ਗਲੀਆਂ ਦਾ ਉਦਘਾਟਨ

PPN1407201612
ਚੌਂਕ ਮਹਿਤਾ, 14 ਜੁਲਾਈ (ਜੋਗਿੰਦਰ ਸਿੰਘ ਮਾਣਾ) – ਸ਼੍ਰੋਮਣੀ ਅਕਾਲੀ ਦਲ ਵੱਲੋ ਹਲਕਾ ਜੰਡਿਆਲਾ ਗੁਰੂ ਅਧੀਨ ਆਉਦੇ ਪਿੰਡਾਂ ‘ਚ ਕਰਵਾਏ ਜਾ ਰਹੇ ਰਿਕਾਰਡ ਤੋੜ੍ਹ ਵਿਕਾਸ ਤਹਿਤ ਪਿੰਡ ਬੁੱਟਰ ਖੁਰਦ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਸਰਪੰਚ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਕਰੀਬ 250 ਫੁੱਟ ਆਰਸੀਸੀ ਅਤੇ 550 ਫੁੱਟ ਬਲਾਕਿੰਗ ਟਾਇਲਾ ਲਗਾ ਕੇ ਬਣਾਈ ਗਈ ਸ਼ਾਨਦਾਰ ਗਲੀ ਦਾ ਉਦਘਾਟਨ ਕੀਤਾ, ਇਸ ਸਮੇ ਵਿਧਾਇਕ ਜਲਾਲ ਉਸਮਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾ ਲਈ ਗ੍ਰਾਂਟਾ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ ।ਇਸ ਮੌਕੇ ਸਰਪੰਚ ਬਲਬੀਰ ਸਿੰਘ, ਦਿਲਬਾਗ ਸਿੰਘ ਰਿਟਾ: ਮੰਡੀ ਸੁਪਰਵਾਈਜਰ, ਪ੍ਰਧਾਨ ਸ਼ੰਨੀ ਸ਼ਰਮਾਂ, ਹਰਜਿੰਦਰ ਸਿੰਘ ਨੰਗਲੀ, ਜਿਲਾ੍ਹ ਪ੍ਰਧਾਨ ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾਂ, ਕਸ਼ਮੀਰ ਸਿੰਘ, ਬਲਬੀਰ ਸਿੰਘ ਪੰਚ, ਲਖਬੀਰ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਬਲਜੀਤ ਸਿੰਘ ਪੰਚ ਆਦਿ ਹਾਜਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply