Wednesday, March 18, 2026

ਆਲ ਇੰਡੀਆ ਹਿਊਮਨ ਰਾਈਟਸ ਦੀ ਜਿਲਾ੍ ਇਕਾਈ ਨੇ ਲਗਾਏ ਛਾਂ ਦਾਰ ਬੂਟੇ

PPN1407201613
ਚੌਕ ਮਹਿਤਾ, 14 ਜੁਲਾਈ (ਜੋਗਿੰਦਰ ਸਿੰਘ ਮਾਣਾ) – ਆਲ ਇੰਡੀਆ ਹਿਊਮਨ ਰਾਈਟਸ ਕੌਸਲ (ਰਜਿ:) ਦੇ ਜਿਲਾ੍ਹ ਪ੍ਰਧਾਨ ਪ੍ਰਗਟ ਸਿੰਘ ਖੱਬ ਰਾਜਪੂਤਾਂ ਅਤੇ ਸ਼੍ਰੀ ਗੁਰੂ ਰਾਮਦਾਸ ਭਲਾਈ ਸੋਸਾਇਟੀ (ਰਜਿ:) ਚੰਨਣਕੇ ਦੀ ਅਗਵਾਈ ਹੇਠ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਹਵਾ ਦੀ ਸੁੱਧਤਾ ਲਈ ਵੱਡੇ ਪੱਧਰ ਤੇ ਵੱਖ ਵੱਖ ਪਿੰਡਾਂ ਦੇ ਸਕੂਲਾਂ, ਹਸਪਤਾਲਾ, ਸ਼ਮਸ਼ਾਨ ਘਾਟ ਅਤੇ ਸ਼ੜ੍ਹਕਾਂ ਦੇ ਦੋਹਾਂ ਪਾਸੇ ਕਿਨਾਰਿਆਂ ਉਪਰ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ ਕਰਨ ਮੌਕੇ ਥਾਣਾ ਮਹਿਤਾ ਵਿਖੇ ਬੂਟੇ ਲਗਾਏ ਗਏ, ਇਸ ਸਮੇ ਪ੍ਰਧਾਨ ਪ੍ਰਗਟ ਸਿੰਘ ਖੱਬੇਰਾਜਪੂਤਾਂ ਅਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਸਾਂਝੇ ਤੌਰ ਤੇ ਕਿਹਾ ਹਰਿਆਲੀ ਖੁਸ਼ਹਾਲੀ ਦਾ ਪ੍ਰਤੀਕ ਹੈ ਅਜੋਕੇ ਸਮੇ ਵਿਚ ਫੈਕਟਰੀਆਂ, ਮੋਟਰ ਗੱਡੀਆਂ ਦੇ ਧੂਅੇਂ ਅਤੇ ਜਹਿਰੀਲੀਆਂ ਗੈਸਾ ਕਾਰਨ ਹਵਾ ਦੂਸ਼ਿਤ ਹੋ ਰਹੀ ਹੈ, ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਇੰਨਾ੍ਹ ਬਿਮਾਰੀਆਂ ਤੋ ਬਚਣ ਲਈ ਹਰਿਆਵਲ ਵਾਲੇ ਅਤੇ ਛਾਂਦਾਰ ਬੂਟੇ ਲਗਾਉਣਾ ਸਮੇ ਦੀ ਮੁੱਖ ਜਰੂਰਤ ਹੈ, ਉਨਾ੍ਹਂ ਕਿਹਾ ਕਿ ਹਰੇਕ ਇੰਨਸਾਨ ਨੂੰ ਆਪਣੀ ਜਿੰਦਗੀ ਵਿਚ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਤੇ ਜਿੰਮੇਵਾਰੀ ਨਾਲ ਉਸ ਦੀ ਦੇਖ ਭਾਲ ਕਰਨੀ ਚਾਹੀਦੀ ਹੈ, ਉਨਾ੍ਹਂ ਵੱਧ ਤੋ ਵੱਧ ਰੁੱਖ ਲਗਾਉਣ ਦਾ ਸੁਝਾਅ ਦਿੰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ‘ਚ ਵੱਧ ਤੋ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਐਸ.ਐਚ.ਓ ਸੁਖਵਿੰਦਰ ਸਿੰਘ ਮਹਿਤਾ, ਜਿਲਾ੍ਹ ਪ੍ਰਧਾਨ ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾਂ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਪ੍ਰਧਾਨ ਕੈਪਟਨ ਸਿੰਘ ਹਰਜਿੰਦਰ ਸਿੰਘ ਮਹਿਤਾ, ਪ੍ਰਗਟ ਸਿੰਘ ਮਹਿਤਾ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply