ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਟ੍ਰੈਡਿਸ਼ਨਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਵਲੋਂ ਪੰਜਾਬ ਟ੍ਰੈਡਿਸ਼ਨਲ ਗੇਮਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਕੋਚ ਅਭਿਲਾਸ਼ ਕੁਮਾਰ ਨੂੰ ਦਿੱਤੀ ਗਈ ਹੈ।ਨਵ-ਨਿਯੁਕਤ ਪ੍ਰਧਾਨ ਅਭਿਲਾਸ਼ ਕੁਮਾਰ ਨੇ ਕਿਹਾ ਕਿ ਉਹ ਆਪਣੀ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪੰਜਾਬ ਵਿਚ ਵੱਧ ਰਹੇ ਨਸ਼ੇ ਦੇ ਰੁਝਾਨ ਵਿਚ ਫਸ ਚੁੱਕੇ ਨੋਜਵਾਨਾਂ ਅਤੇ ਬੱਚਿਆਂ ਨੂੰ ਇਸ ਦਲਦਲ ਵਿਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨਾਂ ਦੱਸਿਆ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਬੱਚੇ ਘਰ ਬੈਠੇ ਮੋਬਾਇਲ ਤੇ ਖੇਡਾਂ ਖੇਡਦੇ ਹਨ ਜਾਂ ਕਈ ਬੁਰੀ ਸੰਗਤ ਦੀ ਵਜ੍ਹਾ ਨਾਲ ਨਸ਼ਿਆਂ ਨਾਲ ਜੁੜ ਜਾਂਦੇ ਹਨ।ਜਿਸ ਦੇ ਕਾਰਨ ਉਹ ਆਪਣੀ ਸਿਹਤ ਅਤੇ ਭਵਿੱਖ ਨਸ਼ਟ ਕਰ ਲੈਂਦੇ ਹਨ। ਅਭਿਲਾਸ਼ ਕੁਮਾਰ ਨੇ ਕਿਹਾ ਕਿ ਮੇਰਾ ਮਕਸਦ ਬੱਚਿਆਂ ਨੂੰ ਮੋਬਾਇਲ, ਲੈਪਟਾਪ ਤੇ ਨਸ਼ਿਆਂ ਆਦਿ ਦੀ ਗ੍ਰਿਫਤ ਵਿਚੋਂ ਕੱਢ ਕੇ ਖੇਡ ਮੈਦਾਨਾਂ ਦੇ ਨਾਂਲ ਜੋੜਣਾ ਹੈ। ਜਿਸ ਨਾਲ ਇਕ ਚੰਗੇ ਅਤੇ ਸਿਹਤਮੰਦ ਸਮਾਜ ਦਾ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਪੰਜਾਬ ਵਿਚ ਕੌਮੀ ਪੱਧਰ ਤੇ ਟ੍ਰੈਡਿਸ਼ਨਲ ਖੇਡ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕਰਨਗੇ ਤਾਂ ਕਿ ਵੱਧ ਤੋਂ ਵੱਧ ਇਸ ਦਾ ਫਾਇਦਾ ਉਠਾ ਸਕਣ ਤੇ ਸੰਸਥਾ ਨਾਲ ਜੁੜ ਸਕਣ।
–
Punjab Post Daily Online Newspaper & Print Media